ਭਾਰਤ ਦੇ ਮੁੱਖ ਚੋਣ ਕਮੀਸ਼ਨਰ ਜੀ ਦੀਆਂ ਹਦਾਇਤਾਂ ਅਨੁੰੂਸਾਰ ਮਾਣਯੋਗ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅੱਜ 22-09-2021 ਦਿਨ
ਬੁੱਧਵਾਰ ਨੂੰ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਸੀ.ਡੀ.ਟੀ.ਪੀ ਵਿਭਾਗ ਨੇ ਆਪਣੇ
ਪ੍ਰਸਾਰ ਕੇਂਦਰ ਪਿੰਡ ਕੂਪਰ (ਆਦਮਪੂਰ) ਵਿੱਖੇ ਵੋਟਾ ਪ੍ਰਤੀ ਵਿੱਦਾਆਰਥੀਆਂ
ਨੂੰ ਜਾਗਰੂਕ ਕੀਤਾ।ਪ੍ਰਿੰਸੀਪਲ ਜੀ ਦੁਆਰਾ ਵੋਟ ਦੀ ਮਹੱਤਤਾ ਸੰਬਧੀ ਚਾਨਣਾਂ
ਪਾਉਦੇਂ ਹੋਏ ਬੱਚਿਆਂ ਨੂੰ ਨਿਡਰਤਾਂ, ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ
ਜਾ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ ਆਪਣੇ ਵੋਟ ਦੇ ਇਸਤੇਮਾਲ ਕਰਨ
ਦੀ ਗੱਲ ਕਹੀ ਗਈ।ਨੋਢਲ ਅਫ਼ੳਮਪ;ਸਰ ਪ੍ਰੋ. ਕਸ਼ਮੀਰ ਕੁਮਾਰ ਜੀ ਨੇ ਸਾਰੇ ਹਾਜਿਰ
ਵਿੱਦਾਆਰਥੀਆਂ ਅਤੇ ਸਟਾਫ਼ੳਮਪ; ਮੈਬਰਾਂ ਨੂੰ ਆਪਣੀ ਵੋਟ ਬਣਾਉਣ ਅਤੇ ਪਾਉਣ
ਸਬੰਧੀ ਸੋਂਹ ਚੁਕਾਈ।ਉਨ੍ਹਾ ਬੱਚਿਆਂ ਨੂੰ ਨਵੀਆਂ ਤਕਨੀਕਾ ਰਾਹੀਂ ਆਪਣੀ
ਵੋਟਰ ਕਾਰਡ ਬਣਾਉਣ ਜਾ ਇਸ ਵਿੱਚ ਤਰਮੀਮ ਕਰਨ ਦੇ ਢੰਗ ਤਰੀਕੇ ਦੱਸੇ। ਇਸ ਮੋਂਕੇ
ਤੇ ਸੀ.ਡੀ.ਟੀ.ਪੀ. ਵਿਭਾਗ ਵਲੋਂ ਵੋਟ ਦੀ ਮਹੱਤਤਾ ਨੂੰ ਦਰਸਾਉਂਦਾ ਹੋਇਆ ਇੱਕ
ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ।ਵਿਭਾਗ ਵਲੋਂ ਆਪਣੇ 13 ਹੋਰ ਪ੍ਰਸਾਰ
ਕੇਦਰਾਂ ਤੇ ਵੋਟ ਦੀ ਮਹਤੱਤਾ ਸਬੰਧੀ ਬੱਚਿਆਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ
ਨੂੰ ਵੱਧ ਤੋਂ ਵੱਧ ਸ਼ਾਮਿਲ ਕਰਨ ਦੀ ਹਦਾਇਤ ਕੀਤੀ।ਵਿਭਾਗ ਦੇ ਮਿਸ ਨੇਹਾ (ਸੀ. ਡੀ.
ਕੰਸਲਟੈਂਟ), ਸ਼੍ਰੀ ਹਰਪ੍ਰੀਤ (ਇੰਚਾਰਜ), ਮਿਸ ਨੇਹਾ (ਟ੍ਰੇਨਰ ਬਿਉਟੇਸ਼ਨ) ਅਤੇ
ਅਮਨਦੀਪ ਕੌਰ (ਟ੍ਰੇਨਰ ਕੰਟਿਗ ਟੇਲਰਿੰਗ) ਦੇ ਯਤਨਾਂ ਸਦਕਾਂ ਇਹ ਜਾਗਰੁਕ ਕੈਂਪ
ਨੇਪੜੇ ਚੜਿਆ।