ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ ਤਕਨੀਕੀ ਸਿੱਖਿਆ ਰਾਹੀਂ ਲੜਕੀਆਂ ਦਾ ਜੀਵਨ ਪੱਧਰ ਉੱਚਾ ਚੁਕਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਜੀ ਦੀ ਯੋਗ ਅਗਵਾਈ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ ਪਸਾਰ ਕੇਂਦਰ ਲਾਇੰਨ ਭਵਨ, ਲਾਜਪੱਤ ਨਗਰ ਜਲੰਧਰ ਵਿਖੇ ਸਵੈ-ਸੇਵੀ ਸੰਸਥਾ “ਲਾਇੰਨ ਕਲੱਬ ਜਲੰਧਰ” ਦੇ ਸਹਿਯੋਗ ਨਾਲ ਲੜਕੀਆਂ ਦਾ ਇੱਕ “ਸਿੱਖਿਆ ਸੰਮੇਲਨ” ਆਯੋਜਿਤ ਕੀਤਾ ਗਿਆ।ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਲਾਇੰਨ ਜੇ.ਪੀ.ਐਸ ਸਿੱਧੂ ਮੁੱਖ ਮਹਿਮਾਨ ਸਨ।ਕੋਰਸ ਪੂਰਾ ਕਰਨ ਵਾਲ੍ਹੀਆਂ ਲੜਕੀਆਂ ਦੀ ਅੱੱਜ ਪ੍ਰੀਖਿਆ ਹੋਈ।ਕ੍ਰਿਸਮਿਸ ਅਤੇ ਨਵੇਂ ਸਾਲ ਦੇ ਆਮਦ ਦੀ ਖੁਸ਼ੀ ਵਿੱਚ ਸਿੱਖਿਆਰਥਣਾਂ ਨੇ ਰੰਗਾ- ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ।ਸੀ. ਡੀ. ਟੀ. ਪੀ. ਵਿਭਾਗ ਵਲੋਂ ਇੱਥੇ ਲੜਕੀਆਂ ਨੂੰ 6 – 6 ਮਹੀਨੇ ਦੇ ਸਿਲਾਈ-ਕਢਾਈ ਅਤੇ ਬਿਉਟੇਸ਼ਨ ਦੇ ਕੋਰਸ ਕਰਵਾਏ ਜਾਂਦੇ ਹਨ ਤਾਂਕਿ ਸਿੱਖਿਆਰਥਣਾਂ ਸਿੱਖ ਕੇ ਸਵੈ ਰੋਜਗਾਰ ਬਣਕੇ ਆਪਣੀ ਜੀਵਕਾ ਕਮ੍ਹਾ ਸਕਣ।ਮੈਡਮ ਜੋਤੀ ਨੇ ਇਹਨਾਂ ਸਿੱਖਿਆਰਥਣਾਂ ਨੂੰ ਟ੍ਰੇਨਡ ਕੀਤਾ।ਭਾਰਤ ਸਰਕਾਰ ਦੇ “ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ” ਦੀ ਸਰਵਪੱਖੀ ਸਕੀਮ ਦੇ ਜਾਗਰੂਕ ਪੱਖ ਨੂੰ ਉੱਜਾਗਰ ਕਰਨ ਲਈ ਇਸ ਵਿਸ਼ੇਸ਼ ਮੋਕੇ ਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਨੇ ਲੜਕੀਆਂ ਨੂੰ ਹੁਨਰ ਮੰਦ ਬਣ ਕੇ ਸਮਾਜ ਵਿੱਚ ਅੱਗੇ ਵਧਣ ਦਾ ਸੁਨੇਹਾ ਦਿੱਤਾ।ਮੋਜੂਦ ਪੱਤਵੰਤੇ ਸੱਜਨਾਂ ਅਤੇ ਸਿੱਖਿਆਰਥਣਾਂ ਨੇ ਨਾਰੀ ਸ਼ਕਤੀ ਤੇ ਆਪਣੇ ਵਿਚਾਰ ਪੇਸ਼ ਕੀਤੇ।ਲਾਇੰਨ ਪਰਮਜੀਤ ਸਿੰਘ, ਲਾਇੰਨ ਅਰੁਣ, ਲਾਇੰਨ ਅਸ਼ਵਨੀ ਮਲਹੋਤਰਾ, ਲਾਇੰਨ ਰਾਮ ਸਰੂਪ ਅਤੇ ਹੋਰ ਲਾਇੰਨ ਮੈਂਬਰਾ ਨੇ ਆਪਣੀ ਸ਼ਾਮੂਲੀਅਤ ਕੀਤੀ।ਵਿਭਾਗ ਵਲੋਂ ਨੇਹਾ (ਸੀ. ਡੀ. ਕੰਸਲਟੈਂਟ) ਨੇ ਜਿੱਥੇ ਲੜਕੀਆਂ ਦੀ “ਕੈਰੀਅਰ ਕਾਉਂਸਲਿੰਗ” ਕਰਕੇ ਉਨ੍ਹਾਂ ਦਾ ਮਨੋਬਲ ਵਧਾਇਆਂ ਉੱਥੇ ਇਹ ਸਮੇਲਨ ਸਾਰਿਆਂ ਦੇ ਦਿੱਲਾਂ ਤੇ ਅਮਿੱਟ ਛਾਪ ਛੱਡ ਗਿਆ।