ਜਲੰਧਰ :ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਮਕੈਨੀਕਲ ਵਿਭਾਗ ਦੇ ਵਿਦਿਆਰਥੀਆਂ ਨੇ
ਇੱਕ ਐਜੋਕੇਸ਼ਨਲ ਟੂਰ ਤਹਿਤ ਜੀ.ਐਨ.ਏ. ਦੇ ਮੇਟੀਆਣਾ ਫੈਕਟਰੀ ਦਾ ਦੌਰਾ ਕੀਤਾ।ਜਿਸ
ਵਿੱਚ ਵਿਦਿਆਰਥੀਆਂ ਨੇ ਮਕੈਨੀਕਲ ਦੇ ਵੱਖ ਵੱਖ ਪਾਰਟਸ ਬਣਾਉਣ ਵਾਲੀਆਂ ਮਸ਼ੀਨਾਂ
ਅਤੇ ਪਾਰਟਸ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।ਇਸ ਮੌਕੇ ਵਿਦਿਆਰਥੀਆਂ ਨੇ ਕਈ ਸਵਾਲ ਵੀ
ਪੁੱਛੇ, ਜਿੰਨ੍ਹਾਂ ਦੇ ਜਵਾਬ ਫੈਕਟਰੀ ਦੇ ਅਧਿਕਾਰੀਆਂ ਵਲੋਂ ਦਿੱਤੇ ਗਏ।ਇਸ ਵਿਦਿਅਕ
ਪ੍ਰੋਗਰਾਮ ਦੀ ਰਹਿਨਮਾਈ ਸ੍ਰੀ ਗੋਰਵ ਸ਼ਰਮਾ ਅਤੇ ਸ੍ਰੀ ਰੋਹਿਤ ਕੁਮਾਰ ਨੇ ਕੀਤੀ।ਇਸ
ਮੋਕੇ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੁੱਖੀ ਵਿਭਾਗ ਮੈਡਮ ਰਿਚਾ ਅਰੋੜਾ,
ਵਿਦਿਆਰਥੀਆਂ ਅਤੇ ਸਟਾਫ ਨੂੰ ਇਸ ਉਪਰਾਲੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤਰਾਂ
ਦੇ ਵਿਦਿਅਕ ਦੌਰੇ ਨਾਲ ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਮਿਲਦੀ ਜੋ ਕਿ ਉਹਨਾਂ ਦੇ
ਭਵਿਖ ਵਿੱਚ ਕੰਮ ਆਉਂਦੀ ਹੈ।