ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਮਕੈਨੀਕਲ ਵਿਭਾਗ (ਸ਼ਾਮ ਦੀ ਸ਼ਿਫਟ) ਦੇ
ਤੀਜੇ ਸਾਲ ਦੇ ਵਿਦਿਆਰਥੀਆਂ ਨੇ ਇੱਕ ਐਜੋਕੇਸ਼ਨਲ ਟੂਰ ਤਹਿਤ ਵਿਸ਼ਵਾਸ ਉਵਰਸੀਜ਼ ਦੇ
ਫਾਂਉਡਰੀ ਅਤੇ ਮਸ਼ੀਨਸ਼ਾਪ ਡਿਵੀਜ਼ਨ ਡੇਰਾ ਬੱਸੀ ਦਾ ਦੌਰਾ ਕੀਤਾ।ਜਿਸ ਵਿੱਚ ਵਿਦਿਆਰਥੀਆਂ
ਨੇ ਮਕੈਨੀਕਲ ਦੇ ਵੱਖ ਵੱਖ ਪਾਰਟਸ ਬਣਾਉਣ ਦੀ ਤਕਨੀਕ ਸਬੰਧੀ ਜਾਣਕਾਰੀ ਪ੍ਰਾਪਤ
ਕੀਤੀ।ਇਸ ਮੌਕੇ ਵਿਦਿਆਰਥੀਆਂ ਨੇ ਕਈ ਸਵਾਲ ਵੀ ਪੁੱਛੇ, ਜਿੰਨ੍ਹਾਂ ਦੇ ਜਵਾਬ ਫੈਕਟਰੀ
ਦੇ ਅਧਿਕਾਰੀਆਂ ਵਲੋਂ ਦਿੱਤੇ ਗਏ।ਇਸ ਵਿਦਿਅਕ ਪ੍ਰੋਗਰਾਮ ਦੀ ਰਹਿਨਮਾਈ ਸ੍ਰੀ ਅਸ਼ਵਨੀ
ਕੁਮਾਰ ਅਤੇ ਸ੍ਰੀ ਰਵੀ ਸ਼ੰਕਰ ਨੇ ਕੀਤੀ।ਵਿਭਾਗ ਮੁੱਖੀ ਸ੍ਰੀ ਗੌਰਵ ਸ਼ਰਮਾ ਨੇ ਕਿਹਾ ਕਿ ਇਸ
ਨਾਲ ਵਿਦਿਆਰਥੀਆਂ ਨੂੰ ਨਵੀਂ ਤਕਨੀਕੀ ਅਤੇ ਮਸ਼ੀਨਾਂ ਸਬੰਧੀ ਜਾਣਕਾਰੀ ਮਿਲਦੀ ਹੈ।ਇਸ
ਮੋਕੇ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਇਸ
ਉਪਰਾਲੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤਰਾਂ ਦੇ ਵਿਦਿਅਕ ਦੌਰੇ ਨਾਲ
ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਮਿਲਦੀ ਜੋ ਕਿ ਉਹਨਾਂ ਦੇ ਭਵਿਖ ਵਿੱਚ ਕੰਮ
ਆਉਂਦੀ ਹੈ।