ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਡਿਪਲੋਮੇ ਵਿੱਚ ਐਡਮਿਸ਼ਨ ਲੈਣ ਵਾਲੇ ਕੋਵਿਡ
ਵਾਰੀਅਰਜ਼ ਦੇ ਬੱਚਿਆਂ ਨੂੰ ਟਿਊਸ਼ਨ ਫੀਸ ਵਿੱਚ ਵਿਸ਼ੇਸ਼ ਰਿਆਇਤਾਂ ਦੇਣ ਦਾ
ਐਲਾਨ ਕੀਤਾ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕੋਵਿਡ ਮਹਾਮਾਂਰੀ
ਦੇ ਨਾਲ ਜੰਗ ਵਿੱਚ ਕੋਵਿਡ ਵਾਰੀਅਰਜ਼, ਜਿਨ੍ਹਾਂ ਵਿੱਚ ਡਾਕਟਰ, ਨਰਸਾਂ, ਪੁਲਸ ਤੇ ਫੌਜ ਦੇ
ਮੁਲਾਜ਼ਮ, ਪੈਰਾ ਮੈਡੀਕਲ ਸਟਾਫ, ਮੀਡੀਆ ਕਰਮੀ, ਸਵੱਛਤਾ ਕਰਮੀ ਤੇ ਹੋਰ ਫਰੰਟ
ਲਾਈਨ ਅਫਸਰਾਂ ਤੇ ਕਰਮੀਆਂ ਦੇ ਬੱਚਿਆਂ ਨੂੰ ਇਲੈਕਟਰੀਕਲ, ਮਕੈਨੀਕਲ, ਕੰਪਿਊਟਰ
ਸਾਇੰਸ ਦੀਆਂ 30-30 ਸੀਟਾਂ ਅਤੇ ਇਲੈਕਟਰਾਨਿਕਸ ਦੀਆਂ ਦੱਸ ਸੀਟਾਂ ਤੇ ਟਿਊਸ਼ਨ
ਫੀਸ ਵਿੱਚ 40% ਤੋਂ 50% ਛੋਟ ਦਿੱਤੀ ਜਾਵੇਗੀ।ਇਸ ਤਰਾਂ ਕਾਲਜ ਦੀਆਂ ਕੁਲ 100
ਸੀਟਾਂ ਤੇ ਟਿਊਸ਼ਨ ਫੀਸ ਵਿੱਚ ਇਹਨਾਂ ਬੱਚਿਆਂ ਨੂੰ ਛੋਟ ਮਿਲੇਗੀ, ਜਿਨ੍ਹਾਂ ਦੇ
ਪਰਿਵਾਰ ਵਾਲਿਆਂ ਵਲੋਂ ਜਾਨ ਜੋਖਿਮ ਵਿੱਚ ਧਰ ਕੇ ਵੀ ਆਮ ਪਬਲਿਕ ਨੂੰ ਬਚਾਉਣ ਲਈ
ਸੰਘਰਸ਼ ਕੀਤਾ ਜਾ ਰਿਹਾ ਹੈ।ਅਦਾਰਾ ਡੀ.ਏ.ਵੀ. ਪਰਿਵਾਰ ਇਹਨਾਂ ਪਰਿਵਾਰਾਂ ਦੀ
ਬਹਾਦਰੀ ਨੂੰ ਸਲਾਮ ਕਰਦਾ ਹੈ।ਇੱਥੇ ਦੱਸਣਯੋਗ ਹੈ ਕਿ ਮੇਹਰ ਚੰਦ ਪੋਲੀਟੈਕਨਿਕ
ਵਿੱਚ ਡਿਪਲੋਮੇ ਵਿੱਚ ਐਡਮਿਸ਼ਨ ਲੈਣ ਲਈ 21 ਜੁਲਾਈ ਤੋ ਪਹਿਲੇ ਗੇੜ ਦੀ ਕਾਉਸਲਿੰਗ
ਸ਼ੁਰੁ ਹੋ ਚੁਕੀ ਹੈ ਜੋ 16 ਅਗਸਤ ਤੱਕ ਚਲੇਗੀ । ਨਾਲ ਹੀ 13 ਅਗਸਤ ਤੋ 17 ਅਗਅਤ ਤੱਕ
ਵਿਦਿਆਰਥੀਆਂ ਦੀ ਚੁਆਇਸ ਫਿਲੰਗ ਹੋਵੇਗੀ ਤੇ 21 ਅਗਸਤ ਨੂੰ ਰਿਜਲਟ ਦੱਸਿਆ
ਜਾਵੇਗਾ । ਚੁਣੇ ਗਏ ਵਿਦਿਆਰਥੀ 22 ਅਗਸਤ ਤੋਂ 26 ਅਗਸਤ ਤੱਕ ਦਾਖਲੇ ਲਈ ਕਾਲਜ
ਵਿਖੇ ਰਿਪੋਰਟ ਕਰਨਗੇ।ਕੋਵਿਡ ਮਹਾਮਾਂਰੀ ਦੇ ਮੱਦੇ ਨਜ਼ਰ ਵਿਦਿਆਰਥੀ ਆਨਲਾਈਨ
ਜੁਆਨਿੰਗ ਵੀ ਦੇ ਸਕਦੇ ਹਨ। ਰਿਪੋਰਟ ਨਾ ਦੇਣ ਵਾਲੇ ਵਿਦਿਆਰਥੀਆਂ ਦੀ ਸੀਟ ਆਪਣੇ
ਆਪ ਰੱਦ ਹੋ ਜਾਵੇਗੀ। 10ਵੀਂ ਪਾਸ ਤੇ 12ਵੀਂ ਪਾਸ ਚਾਹਵਾਨ ਵਿਦਿਆਰਥੀ
98786-01197, 98729-28010 ਤੇ ਸੰਪਰਕ ਕਰ ਸਕਦੇ ਹਨ ।