ਜਲੰਧਰ: ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਇਲੈਕਟਰੀਕਲ ਵਿਭਾਗ ਦੇ ਵਿਦਿਆਰਥੀ ਯੁਵਰਾਜ
ਸਿੰਘ ਨੇ ਐਸ.ਐਲ.ਬਾਵਾ. ਡੀ.ਏ.ਵੀ ਕਾਲਜ ਬਟਾਲਾ ਵਲੋਂ ਮਹਾਤਮਾ ਹੰਸਰਾਜ ਜੀ ਦੇ ਜਨਮ ਦਿਵਸ
ਤੇ ਆਨਲਾਈਨ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਦੂਜਾ ਇਨਾਮ ਜਿੱਤਿਆ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਯੁਵਰਾਜ ਸਿੰਘ ਨੇ ਮਹਾਤਮਾ ਹੰਸਰਾਜ ਦੀ ਬਹੁਤ
ਹੀ ਖੂਬਸੂਰਤ ਤਸਵੀਰ ਬਣਾਈ, ਜਿਸ ਨੂੰ ਬਟਾਲੇ ਦੇ ਜੱਜਾਂ ਨੇ ਦੂਜਾ ਇਨਾਮ ਦਿੱਤਾ। ਇਸ ਮੁਕਾਬਲੇ
ਵਿੱਚ ਪੰਜਾਬ ਦੇ ਡੀ.ਏ.ਵੀ. ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਡਾ.
ਜਗਰੂਪ ਸਿੰਘ ਨੇ ਇਸ ਪ੍ਰਾਪਤੀ ਲਈ ਯੁਵਰਾਜ ਸਿੰਘ ਨੂੰ ਸਨਮਾਨਿਤ ਕੀਤਾ ਤੇ ਇਲੈਕਟਰੀਕਲ
ਵਿਭਾਗ ਦੇ ਮੁੱਖੀ ਅਤੇ ਸਟਾਫ ਨੂੰ ਵਧਾਈ ਦਿੱਤੀ।ਉਹਨਾਂ ਸੀ.ਡੀ.ਟੀ.ਪੀ ਵਿਭਾਗ ਦੇ ਸ਼੍ਰੀ ਕਸ਼ਮੀਰ
ਕੁਮਾਰ ਅਤੇ ਮਿਸ ਨੇਹਾ ਦਾ ਵਿਸ਼ੇਸ਼ ਜਿਕਰ ਕੀਤਾ, ਜਿਨ੍ਹਾਂ ਨੇ ਯੁਵਰਾਜ ਸਿੰਘ ਨੂੰ ਇਸ
ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰਤੋਸਾਹਿਤ ਕੀਤਾ।