ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਦੇ ਵਿਦਿਆਰਥੀਆਂ ਨੇ ਬੋਰਡ ਦੇ ਪੇਪਰਾਂ ਵਿੱਚ ਕੀਤਾ ਕਮਾਲ
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਪੰਜਾਬ ਟੈਕਨੀਕਲ ਬੋਰਡ ਦੇ ਪੰਜਵੇ
ਸਮੈਸਟਰ ਦੇ ਇਮਤਿਹਾਨਾ ਵਿੱਚ ਉਮਦਾ ਕਾਰਗੁਜਾਰੀ ਕਰਦਿਆਂ ਆਪਣਾ ਪਰਚਮ ਲਹਿਰਾਇਆ ਹੈ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮਕੈਨਕਿਲ ਤੇ ਇਲੈਕਟਰਾਨਿਕਸ ਦੇ ਵਿਦਿਆਰਥੀਆਂ
ਦਾ ਨਤੀਜਾ 100% ਰਿਹਾ ਹੈ। ਫਾਰਮੇਸੀ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ ਨਤੀਜਾ ਵੀ 100%
ਹੈ। ਪੰਜਵੇ ਸਮੈਸਟਰ ਵਿੱਚ ਹੀ ਕੰਪਿਉਟਰ ਵਿਭਾਗ ਦਾ 98%, ਇਲੈਕਟਰੀਕਲ ਵਿਭਾਗ ਦਾ 95.23% ਤੇ
ਸਿਵਲ ਵਿਭਾਗ ਦਾ 92.5% ਨਤੀਜਾ ਰਿਹਾ। ਆਟੋਮੋਬਾਇਲ ਵਿਭਾਗ ਦਾ ਨਤੀਜਾ 80% ਰਿਹਾ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹ ਦੱਸਿਆ ਕਿ ਜਿੰਨ੍ਹਾਂ ਵਿਭਾਗ ਦਾ ਨਤੀਜਾ 100% ਤੋ ਘੱਟ
ਰਿਹਾ , ਉਹ ਵੀ ਕੁਝ ਵਿਦਿਆਰਥੀਆਂ ਦਾ ਪੇਪਰਾਂ ਵਿੱਚ ਨਾਂ ਬੈਠਣ ਕਰਕੇ ਰਿਹਾ। ਪ੍ਰਿੰਸੀਪਲ ਸਾਹਿਬ
ਨੇ ਵਿਭਾਗ ਮੁੱਖੀਆਂ ਨੂੰ ਵਧਾਈ ਦਿੱਤੀ ਤੇ ਇਸ ਪ੍ਰਾਪਤੀ ਲਈ ਉਹਨਾਂ ਸਟਾਫ ਅਤੇ
ਵਿਦਿਆਰਥੀਆਂ ਦੀ ਸਰਾਹਨਾਂ ਕੀਤੀ। ਮੇਹਰ ਚੰਦ ਪੋਲੀਟੈਕਨਿਕ ਵਲੋਂ ਦੱਸਵੀਂ ਪਾਸ
ਵਿਦਿਆਰਥੀਆਂ ਲਈ 2021-22 ਦੇ ਦਾਖਲੇ ਲਈ ਆਨਲਾਈਨ ਰਜਿਸਟਰੇਸ਼ਨ ਆਰੰਭ ਕਰ ਦਿੱਤੀ ਗਈ
ਹੈ।ਵਿਦਿਆਰਥੀ ਕਾਲਜ ਦੀ ਵੈਬਸਾਈਟ ਤੇ ਦਿੱਤੇ ਲਿੰਕ ਤੇ ਕਲਿਕ ਕਰਕੇ ਆਪਣੇ ਆਪ ਨੂੰ ਰਜਿਸਟਰ
ਕਰਵਾ ਸਕਦੇ ਹਨ। ਵਿਦਿਆਰਥੀਆਂ ਅਤੇ ਮਾਪਿਆਂ ਦੀ ਗਾਈਡੈਂਸ ਲਈ ਕਾਲਜ ਵਿੱਚ ਐਡਮਿਸ਼ਨ ਸੈਲ
ਬਣਾਇਆ ਗਿਆ ਹੈ। ਜੋ ਸਵੇਰੇ 9.00 ਵਜੇ ਤੋਂ ਸ਼ਾਮ 4.00 ਵਜੇ ਤੱਕ ਕਰਦਾ ਹੈ।