ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਸਟੇਟ ਟੈਕਨੀਕਲ ਬੋਰਡ ਦੀ
ਪ੍ਰੀਖਿਆਵਾਂ ਦੇ ਛੇਵੇਂ ਸਮੈਸਟਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆ 100 ਫੀਸਦੀ ਨਤੀਜੇ
ਹਾਸਿਲ ਕੀਤੇ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮਕੈਨੀਕਲ, ਇਲੈਕਟਰਾਨਿਕਸ,
ਕੰਪਿਊਟਰ ਸਾਇਸ ਤੇ ਆਟੋਮੋਬਾਇਲ ਦੇ ਵਿਦਿਆਰਥੀਆਂ ਨੇ 100% ਨਤੀਜੇ ਹਾਸਿਲ
ਕਰਦਿਆਂ ਆਪਣੀ ਗੁਣਵੱਤਾ ਦਾ ਪਰਚਮ ਲਹਿਰਾਇਆ। ਉਹਨਾਂ ਦੱਸਿਆ ਕਿ ਸਿਵਲ ਦੇ 97.7%
ਤੇ ਇਲੈਕਟਰੀਕਲ ਦੇ 98.38% ਵਿਦਿਆਰਥੀ ਪਾਸ ਹੋਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ
ਸਮੂਹ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਇਸ ਪ੍ਰਾਪਤੀ ਲਈ ਵਧਾਈ
ਦਿੱਤੀ ਅਤੇ ਆਪਣੇ ਵਿਭਾਗ ਦੇ ਮੁਖੀਆਂ ਅਤੇ ਸਟਾਫ ਦੀ ਸਰਾਹਨਾ ਕੀਤੀ। ਉਹਨਾਂ ਕਿਹਾ
ਇਸ ਪ੍ਰਾਪਤੀ ਦਾ ਸਿਹਰਾ ਮੇਹਰ ਚੰਦ ਪੋਲੀਟੈਕਨਿਕ ਦੇ ਮੇਹਨਤੀ ਸਟਾਫ ਨੂੰ ਜਾਂਦਾ ਹੈ।
ਕੋਵਿਡ ਸਮੇਂ ਦੌਰਾਨ ਵੀ ਮੇਹਰ ਚੰਦ ਪੋਲੀਟੈਕਨਿਕ ਦੇ ਚਾਹਵਾਨ ਵਿਦਿਆਰਥੀਆਂ ਦੀ
ਬੇਹਤਰੀਨ ਕੰਪਨੀਆਂ ਵਿੱਚ ਚੋਣ ਹੋਈ ਅਤੇ ਉਚ ਸਿੱਖਿਆ ਹਾਸਿਲ ਕਰਨ ਦੀ ਇਛਾ ਰੱਖਣ
ਵਾਲੇ ਇਸ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਆਪਣੇ ਪੰਸਦੀਦਾ ਕਾਲਜਾਂ ਵਿੱਚ ਬੀ.ਟੈਕ ਵਿੱਚ
ਪ੍ਰਵੇਸ਼ ਸਹਿਜੇ ਹੀ ਮਿਲ ਜਾਂਦਾ ਹੈ।ਹੁਨਰ ਅਤੇ ਅਕਾਡਮਿਕ ਸਿੱਖਿਆ ਦੇ ਨਾਲ ਨਾਲ
ਵਿਦਿਆਰਥੀਆਂ ਨੂੰ ਖੁਦ ਮੁਖਤਿਆਰ ਅਤੇ ਸਵੈ-ਉਦਮੀ ਬਣਨ ਲਈ ਵਿਸ਼ੇਸ਼ ਟਰੇਨਿੰਗ
ਕਰਵਾਈ ਜਾਂਦੀ ਹੈ।