ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਉਮਦਾ ਪ੍ਰਦਰਸ਼ਨ ਕਰਦੇ ਹੋਏ
ਪੰਜਾਬ ਯੁਨੀਵਰਸਟੀ ਦੇ ਐਸ.ਐਸ.ਜੀ. ਰੀਜਨਲ ਸੈਂਟਰ ਹੁਸ਼ਿਆਰਪੁਰ ਵਿਖੇ ਹੋਏ ਤਕਨੀਕੀ
ਮੁਕਾਬਲੇ “ਅਥੜਅਝਓਠ” ਵਿੱਚ ਦੋ ਇਨਾਮ ਜਿੱਤੇ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ
ਦੱਸਿਆ ਕਿ ਅਪਲਾਇਡ ਸਾਇੰਸ ਵਿਭਾਗ ਦੇ ਨਵੀਨ, ਜਸਪ੍ਰੀਤ ਅਤੇ ਪੁਲਕਿਤ ਨੇ ਦੂਜਾ ਇਨਾਮ,
ਐਟੋਮਬਾਇਲ ਵਿਭਾਗ ਦੇ ਸਿਮਰਜੀਤ, ਸੁਖਪ੍ਰੀਤ ਅਤੇ ਸਿਵਮ ਨੇ ਤੀਜਾ ਸਥਾਨ ਪ੍ਰਾਪਤ
ਕੀਤਾ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
ਅਤੇ ਸਟਾਫ ਦੀ ਸ਼ਲਾਘਾ ਕੀਤੀ। ਇਸ ਮੌਕੇ ਸਟੂਡੈਂਟ ਚੈਪਟਰ ਦੇ ਅਡਵਾਈਜ਼ਰ ਸ੍ਰੀ ਰਾਜੀਵ
ਭਾਟੀਆ, ਸ੍ਰੀਮਤੀ ਮੰਜੂ, ਸ੍ਰੀ ਹੀਰਾ ਮਹਾਜਨ,ਸ੍ਰੀ ਕਮਲਕਾਂਤ, ਮਿਸ ਪ੍ਰਤੀਭਾ ਅਤੇ ਸ੍ਰੀ
ਬਲਪ੍ਰੀਤ ਸ਼ਾਮਿਲ ਸਨ।