ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਸੀ.ਟੀ. ਇੰਸੀਟੀਚਿਊਟ ਵਿਖੇ ਹੋਏ
‘ਕਲਰਜ਼’ ਮੁਕਾਬਲੇ ਵਿੱਚ ਉਮਦ ਪ੍ਰਦਰਸ਼ਨ ਕਰਦਿਆ ਚਾਰ ਇਨਾਮ ਜਿੱਤੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ
ਦੱਸਿਆ ਕਿ ਕੰਪਿਊਟਰ ਵਿਭਾਗ ਦੇ ਜੀਵਨ ਕੁਮਾਰ ਨੇ “ ਕੋਡ ਡੀਬਗਿੰਗ” ਵਿੱਚ 1000 ਰੁਪਏ ਕੈਸ਼ ਐਵਾਰਡ
ਦੇ ਨਾਲ ਪਹਿਲਾ ਇਨਾਮ ਜਿਤਿਆ। ਇਸ ਹੀ ਵਿਭਾਗ ਦੇ ਯੁਵਰਾਜ ਨੇ ਲੈਨ ਗੇਮਿੰਗ ਵਿੱਚ 500 ਰੁਪਏ ਕੈਸ਼
ਐਵਾਰਡ ਦੇ ਨਾਲ ਦੂਜਾ ਇਨਾਮ ਜਿੱਤਿਆ।ਮਕੈਨੀਕਲ ਵਿਭਾਗ ਦੇ ਤਰਨਜੀਤ, ਜਸਕੀਰਤ, ਸਾਹਿਲ, ਅਨੁਪਮ ਤੇ
ਪ੍ਰਿਤਪਾਲ ਨੇ ਪੋ੍ਰਜੈਕਟ ਡਿਸਪਲੇ ਵਿੱਚ 500 ਰੁਪਏ ਕੈਸ਼ ਐਵਾਰਡ ਦੇ ਨਾਲ ਦੂਜਾ ਇਨਾਮ ਜਿੱਤਿਆ।ਇਸੇ ਹੀ
ਤਰਾਂ ਮਕੈਨੀਕਲ ਵਿਭਾਗ ਦੇ ਮੋਕਸ਼ ਸੇਤੀਆ ਨੇ ਕੈਡਮਾਨੀਆ ਵਿੱਚ ਦੂਜਾ ਇਨਾਮ ਜਿੱਤਿਆ। ਪ੍ਰਿੰਸੀਪਲ
ਡਾ. ਜਗਰੂਪ ਸਿੰਘ ਨੇ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਸਟਾਫ ਨੂੰ ਵਧਾਈ
ਦਿੱਤੀ।ਇਸ ਮੋਕੇ ਸਟੂਡੈਂਟ ਚੈਪਟਰ ਦੇ ਅਡਵਾਈਜਰ ਸ੍ਰੀ ਰਾਜੀਵ ਭਾਟੀਆ, ਮੈਡਮ ਰਿਚਾ, ਪ੍ਰਿੰਸ ਮਦਾਨ,
ਸ੍ਰੀ ਗੋਰਵ ਸ਼ਰਮਾ, ਸ੍ਰੀ ਅਮਿਤ ਸ਼ਰਮਾ ਤੇ ਮੈਡਮ ਹਿਤਾਕਸ਼ੀ ਹਾਜਿਰ ਸਨ।