ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸਿਵਲ ਵਿਭਾਗ ਦੇ ਵਿਦਿਆਰਥੀਆਂ ਨੇ ਮੇਜਰ ਪ੍ਰੋਜੈਕਟ ਦੇ
ਅਧੀਨ ਬਾਂਸ ਦੀ ਬਹੁਤ ਹੀ ਖੂਬਸੂਰਤ ਝੋਪੜੀ ਤਿਆਰ ਕੀਤੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ
ਦੱਸਿਆ ਕਿ ਇਸ ਬਾਂਸ ਦੀ ਝੋਪੜੀ ਦਾ ਮਕਸਦ ਘੱਟ ਲਾਗਤ ਵਾਲੀ ਬਣਤਰ ਤਿਆਰ ਕਰਨ ਤੇ ਨਾਲ ਹੀ
ਵਿਦਿਆਰਥੀਆਂ ਲਈ ਇੱਕ ਖੂਬਸੂਰਤ ਬੈਠਣ ਦੀ ਜਗਹ ਬਨਾਉਣਾ ਹੈ। ਇਸ ਪ੍ਰੋਜੈਕਟ ਦਾ ਵਿਚਾਰ
ਵਿਦਿਆਰਥੀਆਂ ਨੂੰ ਸੀ.ਬੀ.ਆਰ.ਆਈ.ਰੁੜਕੀ ਦੌਰੇ ਦੁਰਾਨ ਆਇਆ। ਜਿਥੁੇ ਕਿ ਲੋਕਾਂ ਨੂੰ
ਇਸ ਤਰਾਂ ਦੇ ਘੱਟ ਲਾਗਤ ਵਾਲੇ ਘਰ ਤਿਆਰ ਕਰਨ ਨੂੰ ਉਤਸਾਹਿਤ ਕੀਤਾ ਜਾਂਦਾ ਹੈ।ਇਸ ਪੋ੍ਰਜੈਕਟ
ਨੂੰ ਤਿਆਰ ਕਰਨ ਲਈ ਕੁਲ 30 ਹਜ਼ਾਰ ਰੁਪਏ ਦਾ ਖਰਚਾ ਹੈ ਤੇ ਇਸ ਤਰਾਂ ਦੀ ਬਣਤਰ ਜੇ ਸੀਮੈਂਟ ਤੇ
ਇਟਾਂ ਦੀ ਚਿਣਾਈ ਨਾਲ ਬਣਾਈ ਜਾਂਦੀ ਤਾਂ ਤਿੰਨ ਗੁਣ ਵੱਧ ਖਰਚਾ ਆਉਣ ਸੀ। ਇਸ ਪੋ੍ਰਜੈਕਟ
ਵਿਦਿਆਰਥੀਆਂ ਨੇ ਰਾਜੀਵ ਭਾਟੀਆ ਮੁੱਖੀ ਸਿਵਲ ਵਿਭਾਗ, ਰਾਜੇਸ਼ ਕੁਮਾਰ ਅਤੇ ਕਨਵ
ਮਹਾਜਨ ਲੈਕਚਰਾਰ ਦੀ ਦੇਖ ਰੇਖ ਹੇਠ ਬਣਾਇਆਂ ਹੈ। ਇਸ ਨੂੰ ਤਿਆਰ ਕਰਨ ਲਈ ਬਾਂਸ ਤੇ ਸੇਬੇ
ਦੀ ਪੁਰਾਣੀ ਤਕਨੀਕ ਵਰਤੀ ਗਈ। ਇਸ ਦੀ ਖੂਬਸੂਰਤ ਦੇਖਦਿਆ ਹੀ ਬਣਦੀ ਹੈ। ਸਭ ਤੋਂ ਵੱਡੀ ਗੱਲ, ਇਹ
ਪ੍ਰੋਜੈਕਟ ਵਾਤਾਵਰਣ ਦੇ ਅਨੁਕੂਲ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਪੋ੍ਰਜੈਕਟ ਲਈ
ਸਮੁੱਚੇ ਸਿਵਲ ਵਿਭਾਗ ਤੇ ਸਟਾਫ ਅਤੇ ਵਿਦਿਆਰਥੀਆਂ ਵਧਾਈ ਦਿੱਤੀ।