ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਪੰਜਾਬ ਸਟੇਟ
ਤਕਨੀਕੀ ਬੋਰਡ ਵਲੋਂ ਚੌਥੇ ਅਤੇ ਦੂਜੇ ਸਮੈਸਟਰ ਦੇ ਐਲਾਨੇ ਰਿਜ਼ਲਟ ਵਿੱਚ
ਉਮਦਾ ਪ੍ਰਦਰਸ਼ਨ ਕਰਦਿਆ ਕਾਲਜ ਦਾ ਨਾਂ ਰੌਸ਼ਨ ਕੀਤਾ । ਪ੍ਰਿੰਸੀਪਲ ਡਾ ਜਗਰੂਪ
ਸਿੰਘ ਨੇ ਦਸਿਆ ਕਿ ਇਲੈਕਟਰੀਕਲ , ਇਲੈਕਟਰਾਨਿਕਸ ਅਤੇ ਮਕੈਨੀਕਲ ਵਿਭਾਗਾਂ ਦੇ
ਚੋਥੇ ਸਮੈਸਟਰ ਦਾ ਨਤੀਜਾ 100 ਫੀਸਦੀ ਰਿਹਾ । ਕੰਪਿੳਟਰ ਸਾਂਇਸ ਦਾ 95 ਫੀਸਦੀ
ਅਤੇ ਸਿਵਲ ਵਿਭਾਗ ਦਾ 90 ਫੀਸਦੀ ਨਤੀਜਾ ਰਿਹਾ । ਇਸੇ ਤਰਾਂ ਦੂਜੇ ਸਮੈਸਟਰ ਵਿੱਚ
ਸਿਵਲ ਦਾ 91 ਫੀਸਦੀ, ਇਲੈਕਟਰੀਕਲ ਦਾ 80 ਫੀਸਦੀ, ਮਕੈਨੀਕਲ ਦਾ 95 ਫੀਸਦੀ,
ਇਲੈਕਟਰਾਨਿਕਸ 80 ਫੀਸਦੀ ਅਤੇ ਕੰਪਿੳਟਰ ਦਾ 100 ਫੀਸਦੀ ਨਤੀਜਾ ਰਿਹਾ ।
ਪ੍ਰਿੰਸਿਪਲ ਡਾ ਜਗਰੂਪ ਸਿੰਘ ਨੇ ਇਸ ਪ੍ਰਾਪਤੀ ਲਈ ਸਟਾਫ ਅਤੇ ਵਿਦਿਆਰਥੀਆਂ
ਨੂੰ ਵਧਾਈ ਦਿੱਤੀ । ਉਹਨਾਂ ਕਿਹਾ ਕਿ ਕਾਲਜ ਖੁਲਣ ਤੇ ਸਮੁਚੇ ਪੰਜਾਬ ਸਟੇਟ
ਵਿੱਚ ਪੋਜ਼ੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ
ਜਾਵੇਗਾ।