ਜਲੰਧਰ : ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਅਥਾਹ ਪਿਆਰ ਕਰਨ ਵਾਲੇ ਲੰਡਨ ਦੇ ਵਸਨੀਕ . ਐਮ.ਐਸ
ਸਰਾਏ ਮੇਹਰ ਚੰਦ ਪੋਲੀਟੈਕਨਿਕ ਪੁੱਜੇ ਅਤੇ ਵਿਦਿਆਰਥੀਆਂ ਨਾਲ ਰੁਬਰੂ ਹੋਏ। ੳੇਹਨਾਂ ਦਾ ਸਵਾਗਤ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕੀਤਾ। ਐਮ.ਐਸ. ਸਰਾਏ ਨੇ ਲਾਈਬਰੇਰੀ ਵਿਖੇ ਪੁਸਤਕ ਮੇਲੇ ਦਾ
ਉਦਘਾਟਨ ਵੀ ਕੀਤਾ। ਸਰਾਏ ਸਾਹਿਬ ਇੱਕ ਤਕਨੀਕੀ ਕਾਲਜ ਵਿੱਚ ਪੰਜਾਬੀ ਸਾਹਿਤ ਅਤੇ ਸਭਿਆਚਾਰ ਨਾਲ
ਜੁੜੀਆਂ ਇਹਨੀਆਂ ਪੁਸਤਕਾਂ ਦੇਖ ਕੇ ਬੜੇ ਖੁਸ਼ ਹੋਏ। ਵਿਦਿਆਰਥੀਆਂ ਨਾਲ ਜਾਣ ਪਛਾਣ
ਕਰਵਾਉਂਦੇ ਹੋਏ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮੋਤਾ ਸਿੰਘ ਸਰਾਏ ਪੰਜਾਬੀ
ਸਭਿਆਚਾਰ ਨਾਲ ਸਬੰਧਤ ਪੁਸਤਕਾਂ ਨੂੰ ਆਪਣੇ ਖਰਚੇ ਤੇ ਛਪਾੳਂਦੇ ਹਨ ਤੇ ਲੋਕਾਂ ਨੂੰ ਵੰਡਦੇ
ਹਨ ਤਾਂ ਕਿ ਸਾਡੀ ਮਾਂ ਬੋਲੀ ਨੂੰ ਜਿੰਦਾ ਰੱਖਿਆ ਜਾ ਸਕੇ। ਅੱਜ ਤੱਕ ਉਹ 15 ਕਰੋੜ ਦੀਆਂ ਕਿਤਾਬਾਂ ਦਾ
ਲੰਗਰ ਲਾ ਚੁੱਕੇ ਹਨ। ਉਹਨਾਂ ਲਾਈਬਰੇਰੀ ਲਈ ਕੁਝ ਪੁਸਤਕਾਂ ਵੀ ਭੇਂਟ ਕੀਤੀਆਂ। ਉਹਨਾਂ ਨੇ ਆਪਣੇ
ਜੀਵਨ ਯਾਤਰਾ ਬਾਰੇ ਵਿਸਥਾਰ ਨਾਲ ਵਿਦਿਆਰਥੀਆਂ ਨੂੰ ਦੱਸਿਆ। ਕਿਸ ਤਰਾਂ ਉਹਨਾਂ ਦਾ ਮੋਹ
ਕਿਤਾਬਾਂ ਨਾਲ ਜਾਗਿਆ ਤੇ ਕਿਸ ਤਰਾਂ ਉਹ ਲੋਕ ਸੇਵਾ ਨਾਲ ਜੁੜੇ। ਉਹਨਾਂ ਕਿਹਾ ਕਿ ਕਿਤਾਬਾਂ ਤੋਂ
ਵਧੀਆ ਕੋਈ ਦੋਸਤ ਨਹੀਂ ਹੋ ਸਕਦਾ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਉਹਨਾਂ ਨੂੰ ਇੱਕ ਸਮਰਿਤੀ
ਚਿੰਨ ਅਤੇ ਆਪਣੀਆਂ ਕਿਤਾਬਾਂ ਦਾ ਸੈਟ ਭੇਂਟ ਕੀਤਾ। ਇਸ ਮੌਕੇ ਸ੍ਰੀ ਰਾਜੀਵ ਭਾਟੀਆ,
ਜੇ.ਐਸ.ਘੇੜਾ, ਕਸ਼ਮੀਰ ਕੁਮਾਰ, ਗੋਰਵ ਸ਼ਰਮਾ, ਪ੍ਰਭੂਦਿਆਲ ਤੇ ਰਾਜੀਵ ਸ਼ਰਮਾ
ਹਾਜਿਰ ਸਨ।