ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਪਰੈਕਸਿਸ ਮੀਡਿਆ, ਨਵੀਂ ਦਿੱਲੀ ਵਲੋਂ “ਬੈਸਟ ਪੋਲੀਟੇਕਨਿਕ ਕਾਲਜ ਇਨ ਪੰਜਾਬ” ਦਾ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ।ਪਿੰ੍ਰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਹ ਐਵਾਰਡ ਨਵੀਂ ਦਿੱਲੀ ਵਿਖੇ ਇੱਕ ਵਿਸ਼ਾਲ ਸਮਾਗਮ ਵਿੱਚ ਮਿਲਣਾ ਸੀ , ਪਰ ਲਾਕਡਾਊਨ ਤੇ ਕੋਵਿਡ-19 ਕਰਕੇ, ਇਹ ਐਵਾਰਡ ਜਲੰਧਰ ਵਿਖੇ ਹੀ ਪ੍ਰਦਾਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਕਾਲਜ ਦੀ ਚੋਣ ਅਕਾਡਮਿਕ ਖੇਤਰ, ਸਭਿਆਚਾਰਕ ਅਤੇ ਖੇਡ ਪ੍ਰਾਪਤੀਆਂ, ਪਲੇਸਮੈਂਟ, ਰਿਸਰਚ ਅਤੇ ਪੋ੍ਰਜੈਕਟ, ਪਬਲੀਕੇਸ਼ਨ ਆਦਿ ਵਿੱਚ ਸਟਾਫ ਅਤੇ ਵਿਦਿਆਰਥੀਆਂ ਦੀਆਂ ਮਾਨਯੋਗ ਪ੍ਰਾਪਤੀਆਂ ਕਰਕੇ ਮਿਲਿਆ ਹੈ।2018-19 ਵਿੱਚ ਮੇਹਰ ਚੰਦ ਪੋਲੀਟੈਕਨਿਕ ਦੇ 157 ਵਿਦਿਆਰਥੀ ਮੈਰਿਟ ਲਿਸਟ ਵਿੱਚ ਆਏ ਸਨ।ਡੀ.ਏ.ਵੀ ਮੈਨੇਜਮੈਂਟ ਨਵੀਂ ਦਿੱਲੀ ਦੇ ਅਧੀਨ ਚਲ ਰਿਹਾ। ਇਹ ਕਾਲਜ ਪੂਰੇ ਉੱਤਰ ਭਾਰਤ ਵਿੱਚ ਵਿਦਿਆਰਥੀਆਂ ਦੀ ਪਹਿਲੀ ਪਸੰਦ ਰਿਹਾ ਹੈ। ਲਾਕਡਾਊਨ ਵਿੱਚ ਵੀ ਵਿਦਿਆਰਥੀਆਂ ਵਿੱਚ ਇਥੇ ਐਡਮਿਸ਼ਨ ਲੈਣ ਲਈ ਪੂਰਾ ਉਤਸਾਹ ਹੈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਪ੍ਰਾਪਤੀ ਲਈ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।