ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਇੱਕ ਵਾਰੀ ਫਿਰ ਉੱਤਰ ਭਾਰਤ ਦੇ
ਸਰਵੋਤਮ ਪੋਲੀਟੈਕਨਿਕ ਕਾਲਜ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਪ੍ਰਿੰਸੀਪਲ ਡਾ. ਜਗਰੂਪ
ਸਿੰਘ ਨੇ ਦੱਸਿਆ ਕਿ ਪਰੈਕਸਿਸ ਮੀਡੀਆ ਨਵੀਂ ਦਿੱਲੀ ਵਲੋਂ ਮੇਹਰ ਚੰਦ ਪੋਲੀਟੈਕਨਿਕ ਕਾਲਜ
ਨੂੰ ਨੈਸ਼ਨਲ ਕਆਲਿਟੀ ਐਕਸੀਲੈਸ ਐਵਾਰਡ 2020 ਦੀ ਚੋਣ ਵਿੱਚ ਨਾਰਥ ਇੰਡਿਆ ਦੇ ਬੈਸਟ
ਪੋਲੀਟੈਕਨਿਕ ਵਜੋਂ ਚੁਣਿਆ ਗਿਆ ਹੈ। ਇਹ ਐਵਾਰਡ ਕਾਲਜ ਨੂੰ ਉਸਦੇ ਅਕਾਡਮਿਕ
ਸਭਿਆਚਾਰਕ, ਐਕਸਰਾ ਕੁਰੀਕੁਲਰ ਤੇ ਕੋ ਕੁਰੀਕਲਰ, ਪਲੇਸਮੈਂਟ, ਰਿਸਰਚ ਪ੍ਰੋਜੈਕਟ,
ਆਨਲਾਈਨ ਪੜਾਈ ਤੇ ਹੋਰ ਖੇਤਰਾਂ ਵਿੱਚ ਮਾਨਯੋਗ ਪ੍ਰਾਪਤੀਆਂ ਕਰਕੇ ਪ੍ਰਾਪਤ
ਹੋਇਆ ਹੈ। ਇਸ ਤੋਂ ਪਹਿਲਾਂ ਕੇਂਦਰੀ ਸੰਸਥਾ ਨਿੱਟਰ, ਚੰਡੀਗੜ੍ਹ ਵਲੋਂ ਕਾਲਜ ਨੂੰ
2004, 2011 ਅਤੇ 2017 ਵਿੱਚ ਉਤਰ ਭਾਰਤ ਵਿੱਚ ਸਰਵੋਤਮ ਪੋਲੀਟੈਕਨਿਕ ਵਜੋਂ ਚੁਣਿਆ
ਗਿਆ ਸੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਪ੍ਰਾਪਤੀ ਲਈ ਸਮੁੱਚੇ ਸਟਾਫ ਅਤੇ
ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਕੋਈ ਵੀ ਐਵਾਰਡ ਹੌਸਲਾ
ਅਫਜਾਈ ਲਈ ਹੁੰਦਾ ਹੈ ਤੇ ਇਸ ਐਵਾਰਡ ਨਾਲ ਮੇਹਰ ਚੰਦ ਪੋਲੀਟੈਕਨਿਕ ਦੇ ਸਟਾਫ ਅਤੇ
ਵਿਦਿਆਰਥੀ ਹੋਰ ਉਦਮ ਤੇ ਮੇਹਨਤ ਨਾਲ ਕੰਮ ਕਰਨਗੇ। ਡੀ.ਏ.ਵੀ. ਕਾਲਜ ਨਵੀਂ ਦਿੱਲੀ ਦੇ
ਡਾਇਰੈਕਟਰ (ਉੱਚ ਸਿੱਖਿਆ) ਸ਼ਿਵ ਰਮਨ ਗੋੜ (ਸਾਬਕਾ ਆਈ.ਏ.ਐਸ.), ਜਸਟਿਸ
ਐਨ.ਕੇ. ਸੂਦ, ਉਪ ਪ੍ਰਧਾਨ, ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਤੇ ਅਰਵਿੰਦ ਘਈ
ਸੈਕਟਰੀ ਡੀ.ਏ.ਵੀ ਕਾਲਜ – ਮੈਨੇਜਿੰਗ ਕਮੇਟੀ ਵਲੋਂ ਵੀ ਇਸ ਮਾਣਯੋਗ ਪ੍ਰਾਪਤੀ ਲਈ
ਪ੍ਰਿੰਸੀਪਲ ਡਾ. ਜਗਰੂਪ ਸਿੰਘ , ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ
ਮੌਕੇ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਜੇ.ਅੇਸ. ਘੇੜਾ, ਮੈਡਮ ਮੰਜੂ
ਮਨਚੰਦਾ, ਮੈਡਮ ਰਿਚਾ,ਪ੍ਰਿੰਸ ਮਦਾਨ, ਕਸ਼ਮੀਰ ਕੁਮਾਰ, ਹੀਰਾ ਮਹਾਜਨ,
ਸੁਰਜੀਤ ਸਿੰਘ ਤੇ ਰਾਕੇਸ਼ ਸ਼ਰਮਾ ਹਾਜਿਰ ਸਨ।