ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਨਵੇਂ ਵਿਦਿਆਰਥੀਆਂ ਦੀ ਆਮਦ ਮੋੌਕੇ ਚਾਰ ਰੋਜਾ
ੳਰੀਅਨਟੇਸ਼ਨ ਪ੍ਰੋਗਰਾਮ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਨਵੇਂ
ਵਿਦਿਆਰਥੀਆਂ ਨੂੰ ਕਾਲਜ ਦੇ ਵਾਤਾਵਰਣ, ਨਿਯਮਾਂ ਅਤੇ ਮਾਹੋਲ ਦੇ ਰੁਬਰੂ ਕਰਵਾਇਆ ਗਿਆ ਤਾਂ
ਜੋ ਉਹ ਸਹਿਜੇ ਹੀ ਨਵੇਂ ਮਾਹੋਲ ਵਿੱਚ ਅਡਜਸਟ ਹੋ ਸਕਣ। ਇਸ ਸਾਰੇ ਪੋਗਰਾਮ ਦੀ ਰੂਪ ਰੇਖਾ ਮੈਡਮ
ਮੰਜੂ ਅਤੇ ਮੈਡਮ ਸ਼ਰਨਜੀਤ ਵਲੋਂ ਤਿਆਰ ਕੀਤੀ ਗਈ। ਵਿਦਿਆਰਥੀਆਂ ਨੂੰ ਸਭਿਆਚਾਰਕ ਅਤੇ ਖੇਡ
ਗਤੀਵਿਧੀਆਂ ਵਿੱਚ ਸ਼ਾਮਲ ਕਰਕੇ ਉਹਨਾਂ ਦੇ ਤਨਾਵ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਨਵੇਂ
ਵਿਦਿਆਰਥੀਆਂ ਨੇ ਬੇਝਿਝਕ ਗੀਤ, ਚੁਟਕਲੇ, ਕਵਿਤਾ ਤੇ ਡਾਂਸ ਪੇਸ਼ ਕੀਤਾ। ਪ੍ਰੋ. ਸੰਦੀਪ ਸ਼ਰਮਾ ਨੇ
ਉਹਨਾਂ ਨੂੰ ਏਡਜ਼ ਅਤੇ ਨਸ਼ਿਆਂ ਦੇ ਖਤਰਿਆ ਪ੍ਰਤੀ ਜਾਗਰੂਕ ਕੀਤਾ। ਇੱਕ ਦਿਨ ਵਿਦਿਆਰਥੀਆਂ ਦੇ
ਮਾਪਿਆਂ ਦੀ ਮਿਲਣੀ ਕੀਤੀ ਗਈ ਅਤੇ ਉਹਨਾਂ ਨੂੰ ਸ੍ਰੀ ਹੀਰਾ ਮਹਾਜਨ ਨੇ ਸੰਬੋਧਨ ਕੀਤਾ। ਉਘੇ
ਮੋਟੀਵੇਟਰ ਤੇ ਸਪੀਕਰ ਮੈਡਮ ਰਾਜ ਲਕਸ਼ਮੀ ਵਲੋਂ ਵਿਦਿਆਰਥੀਆਂ ਨੂੰ ਖੁਸ਼ ਰਹਿਣ ਅਤੇ ਸ਼ਫਲ ਹੋਣ ਦੇ
ਗੁਣ ਦੱਸੇ ਗਏ। ਵਿਦਿਆਰਥੀਆਂ ਨੂੰ ਕਾਲਜ ਦੇ ਇਨਫਰਾਸਟਕਚਰ ਨਾਲ ਰੁਬਰੂ ਕਰਵਾਇਆਂ ਗਿਆਂ ਅਤੇ
ਆਪੋ ਆਪਣੇ ਵਿਭਾਗ ਦੀ ਲੈਬਾਂ, ਵਰਕਸ਼ਾਪ ਤੇ ਕਲਾਸ ਰੂਮਾਂ ਬਾਬਤ ਦੱਸਿਆਂ। ਵਿਭਾਗ ਮੁੱਖੀਆਂ
ਨੇ ਵੀ ਉਹਨਾਂ ਨੂੰ ਸੰਬੋਧਨ ਕੀਤਾ।ਅੰਤਲੇ ਦਿਨ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਤੁਸੀ
ਅੱਜ ਦੇ ਸੂਰਜ ਹੋ, ਆਪਣੀ ਸੋਚ ਵਿੱਚ ਤਬਦੀਲੀ ਲਿਆਉ, ਉੱਘੇ ਇੰਜੀਨੀਅਰ ਅਤੇ ਬੇਹਤਰ ਇਨਸਾਨ ਬਣਕੇ
ਸਮਾਜ ਵਿੱਚ ਤਬਦੀਲੀ ਲਿਆੳਣ ਦੇ ਯੋਗ ਬਣੋ। ਉਹਨਾਂ ਕਿਹਾ ਕਿ ਤੁਸੀ ਸਾਡੇ ਦੇਸ਼, ਸਾਡੇ ਪੰਜਾਬ ਦਾ
ਭੱਵਿਖ ਹੋ। ਵਿਦਿਆਰਥੀਆਂ ਨੂੰ ਕਦੇ ਵਿਹਲੇ ਨਹੀਂ ਰਹਿਣਾ ਚਾਹੀਦਾ, ਕੁਝ ਨਾ ਕੁਝ ਕਰਦੇ ਰਹਿਣਾ
ਚਾਹੀਦਾ ਹੈ। ਉਹਨਾਂ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਵੀ ਦਿੱਤਾ।ਇਸ ਮੋਕੇ ਮੈਡਮ ਸ਼ਰਨਜੀਤ,
ਮੈਡਮ ਪ੍ਰਤਿਭਾ, ਮੈਡਮ ਸ਼ਵੇਤਾ, ਮੈਡਮ ਅੰਕਿਤਾ, ਸ੍ਰੀ ਕਮਲਕਾਂਤ, ਮੈਡਮ ਜੋਤੀ ਤੇ ਮੈਡਮ ਨੈਨਾ
ਹਾਜਿਰ ਸਨ।