ਉੱਤਰ ਭਾਰਤ ਦੇ ਸਿਰਮੌਰ ਪੋਲੀਟੈਕਨਿਕ ਵਜੋਂ ਜਾਣੇ ਜਾਂਦੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਪ੍ਰਿੰਸੀਪਲ, ਸਟਾਫ ਅਤੇ ਪਲੇਸਮੈਂਟ ਸੈਲ ਦੇ ਅਣਥਕ ਯਤਨਾਂ ਨਾਲ 2020 ਵਿੱਚ ਕੋਵਿਡ ਮਹਾਮਾਰੀ ਦੌਰਾਨ ਵੀ ਵਿਦਿਆਰਥੀਆਂ ਦੀ ਵਧੀਆਂ ਪਲੇਸਮੈਂਟ ਵੇਖਣ ਨੂੰ ਮਿਲੀ ਹੈ। ਬੀਤੇ ਸਾਲਕੁਲ 220 ਵਿਦਿਆਰਥੀ ਡਿਪਲੋਮਾ ਕਰਨ ਤੋਂ ਬਾਅਦ ਆਪੋ ਆਪਣੀ ਮਜਿੰਲ ਦੇ ਰਸਤਿਆਂ ਨੂੰ ਚੁਣਨ ਲਈ ਕਾਮਯਾਬ ਹੋਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ 220 ਵਿਦਿਆਰਥੀਆਂ ਵਿਚੋਂ 90 ਵਿਦਿਆਰਥੀ ਵੱਖ ਵੱਖ ਮਲਟੀਨੈਸ਼ਨਲ ਤੇ ਹੋਰ ਕੰਪਨੀਆਂ ਲਈ ਅੱਛੇ ਸਲਾਨਾ ਪੈਕੇਜ ਨਾਲ ਕੈਂਪਸ ਤੇ ਆਫ ਕੈਂਪਸ ਇੰਟਰਵੀਊ ਦੌਰਾਨ ਚੁਣੇ ਗਏ। 110 ਵਿਦਿਆਰਥੀ ਜੋ ਨੌਕਰੀ ਨੂੰ ਤਰਜੀਹ ਨਾ ਦੇ ਕੇ ਆਪਣੇ ਮਾਪਿਆਂ ਤੇ ਅਧਿਆਪਕਾਂ ਦੀ ਸਲਾਹ ਨਾਲ ਉੱਚ ਸਿੱਖਿਆ ਹਾਸਿਲ ਕਰਨਾ ਚਾਹੁੰਦੇ ਸੀ, ਉਹ ਵੱਖਰੇ ਵੱਖਰੇ ਪੰਜਾਬ ਦੇ ਚੋਟੀ ਦੇ ਕਾਲਜਾਂ ਵਿੱਚ ਬੀ.ਟੈਕ ਕਰਨ ਲਈ ਚੁਣੇ ਗਏ। 20 ਵਿਦਿਆਰਥੀਆਂ ਨੇ ਇੰਟਰਪ੍ਰੀਨੀਅਰ ਬਣਨ ਵਿੱਚ ਰੁਚੀ ਵਿਖਾਈ ਤੇ ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ।ਜਿਸ ਨਾਲ ਉਹ ਖੁਦ ਵੀ ਕਮਾਉਣਗੇ ਤੇ ਦੂਸਰੇ ਲੋੜਵੰਦ ਲੋਕਾਂ ਨੂੰ ਨੌਕਰੀ ਮਹੁਹੀਆਂ ਕਰਵਾਉਣਗੇ। ਕੁਝ ਵਿਦਿਆਰਥੀ ਆਪਣੀ ਫਾਈਲ ਲਗਾ ਕੇ ਘਰ ਵੀ ਬੈਠੇ ਹਨ ਤੇ ਵਿਦੇਸ਼ਾ ਲਈ ਫਲਾਈਟਾਂ ਖੁਲਣ ਦੇ ਇੰਤਜਾਰ ਵਿੱਚ ਹਨ ਕਿ ਕਦੋ ਬਾਹਰਲੀ ਉਡਾਰੀ ਮਾਰੀ ਜਾ ਸਕੇ। ਪਰ ਇਹਨਾਂ ਦੀ ਗਿਣਤੀ 50 ਤੋਂ ਘੱਟ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਪ੍ਰਾਪਤੀ ਲਈ ਟਰੇਨਿੰਗ ਐਡ ਪਲੇਸਮੇਂਟ ਅਫਸਰ ਇੰਜੀ. ਰਾਜੇਸ਼ ਕੁਮਾਰ ਤੇ ਵਿਭਾਗ ਮੁਖੀਆਂ ਨੂੰ ਵਧਾਈ ਦਿੱਤੀ।ਉਹਨਾਂ ਇਸ ਮੌਕੇ ਇੰਜੀ. ਰਾਜੇਸ਼ ਕੁਮਾਰ ਨੂੰ ਸਨਮਾਨਿਤ ਵੀ ਕੀਤਾ। ਇਸ ਸਾਲ ਵੀ ਵਿਦਿਆਰਥੀਆਂ ਦੀ ਪਲੇਸਮੈਂਟ ਵੱਲ ਕਾਲਜ ਵਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹ ਵੀ ਦੱਸਿਆ ਕਿ ਕਾਲਜ ਵਿੱਚ ਹਰ ਦੂਜੇ ਸ਼ਨੀਵਾਰ ਇੰਡਸਟਰੀ ਡੇ ਮਨਾਇਆਂ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਇੰਡਸਟਰੀ ਮਾਹਿਰਾਂ ਦੇ ਰੂਬਰੂ ਹੋਣ ਦਾ ਮੌਕਾ ਮਿਲੇ ਤੇ ਉਹ ਇੰਡਸਟਰੀ ਦੀਆਂ ਲੋੜਾਂ ਮੁਤਾਬਕ ਆਪਣੇ ਆਪ ਨੂੰ ਨੌਕਰੀ ਲਈ ਤਿਆਰ ਕਰ ਸਕਣ।ਇਸ ਵੇਲੇ ਦਸਵੀਂ ਅਤੇ ਬਾਰਵੀ ਪਾਸ ਵਿਦਿਆਰਥੀਆਂ ਲਈ ਦਾਖਲੇ ਸ਼ੁਰੂ ਹਨ ਤੇ ਉਹ ਕਿਸੇ ਵੀ ਵਖਤ ਕਾਲਜ ਆ ਕੇ ਐਡਮਿਸ਼ਨ ਸੈਲ ਨਾਲ ਸੰਪਰਕ ਕਰ ਸਕਦੇ ਹਨ।ਸਿੰਗਲ ਪੇਰੈਟ, ਲੌੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਲਈ ਵਿਸ਼ੇਸ਼ ਸਕਾਲਰਸ਼ਿਪ ਦਾ ਪ੍ਰਬੰਧ ਹੈ।