ਜਲੰਧਰ   :ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਪੋ੍ਰ. ਲਖਵੀਰ ਸਿੰਘ ਦੀ ਯਾਦ ਵਿੱਚ ਇੱਕ
ਸ਼ੋਕ ਸਭਾ ਕੀਤੀ ਗਈ ਜਿਸ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਪੋ੍ਰ. ਜੇ.ਐਸ.ਘੇੜਾ, ਪ੍ਰੋ
ਕਸ਼ਮੀਰ ਕੁਮਾਰ, ਸ੍ਰੀ ਹੀਰਾ ਮਹਾਜਨ, ਸ੍ਰੀ ਪ੍ਰਿੰਸ ਮਦਾਨ, ਮਿਸ ਨੇਹਾ, ਸ੍ਰੀ ਅਖਿਲ
ਭਾਟੀਆ, ਸ੍ਰੀ ਰਾਕੇਸ਼ ਸ਼ਰਮਾ ਤੇ ਹੋਰ ਸਟਾਫ ਸ਼ਾਮਿਲ ਹੋਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ
ਨੇ ਦੱਸਿਆ ਕਿ ਪੋ੍ਰ. ਲਖਵੀਰ ਸਿੰਘ ਕੈਂਸਰ ਦੀ ਭਿਆਨਕ ਬੀਮਾਰੀ ਨਾਲ ਪੀੜਤ ਹੋਣ ਦੇ
ਬਾਵਜੂਦ ਲੋਕਾਂ ਦੀ ਅਣਥਕ ਸੇਵਾ ਕਰਦੇ ਰਹੇ। ਉਹ ਸੀ.ਡੀ.ਟੀ.ਪੀ ਵਿਭਾਗ ਨਾਲ ਆਰੰਭ ਤੋ ਹੀ
ਅਡਵਾਈਜ਼ਰ ਦੇ ਤੋਰ ਤੇ ਜੁੜੇ ਹੋਏ ਸਨ। ਉਹਨਾਂ ਦੀਆਂ ਕੀਮਤੀ ਸਲਾਹਾਂ ਤੇ ਗਾਈਡੈਂਸ
ਨਾਲ ਇਸ ਵਿਭਾਗ ਨੂੰ ਉੱਤਰ ਭਾਰਤ ਵਿੱਚ ਬੈਸਟ ਸੀ.ਡੀ.ਟੀ.ਪੀ. ਵਿਭਾਗ ਦਾ ਦਰਜਾ ਮਿਲਿਆ। ਹਰ
ਸਾਲ ਘੱਟੋ ਘੱਟ ਦੋ ਬਲੱਡ ਡੋਨੇਸ਼ਨ ਕੈਂਪ ਉਹ ਕਾਲਜ ਵਿੱਚ ਲਗਾਉਦੇ ਸਨ ਤੇ ਵਿਸ਼ੇਸ਼ ਬੁਲਾਰੇ
ਵਜੋ ਲੱਗਭਗ ਸਾਰੀਆਂ ਗਤੀਵਿਧੀਆ ਵਿੱਚ ਸ਼ਿਰਕਤ ਕਰਦੇ ਸਨ।ਪ੍ਰੋ. ਕਸ਼ਮੀਰ ਕੁਮਾਰ ਨੇ
ਉਹਨਾਂ ਨਾਲ ਜੁੜੀਆਂ ਆਪਣੀਆਂ ਯਾਦਾਂ ਬਾਬਤ ਦੱਸਿਆ। ਉਹਨਾਂ ਦੇ ਤੁਰ ਜਾਣ ਨਾਲ
ਇਸ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ।ਕਾਲਜ ਦੇ ਪ੍ਰਿੰਸੀਪਲ, ਸਟਾਫ ਅਤੇ
ਵਿਦਿਆਰਥੀ ਵਲੋਂ ਇੱਕ ਸ਼ੋਕ ਪੱਤਰ ਉਹਨਾਂ ਦੇ ਪਰਿਵਾਰ ਨੂੰ ਸੋਪਿਆ ਗਿਆ।