ਮੇਹਰ ਚੰਦ ਪੋਲੀਟੈਕਨਿਕ ਵਿਖੇ ਨਵੇਂ ਸੈਸ਼ਨ ਦਾ ਆਗਾਜ਼ ਹਵਨ ਯੱਗ ਨਾਲ
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਨਵੇਂ ਸੈਸ਼ਨ ਦਾ ਆਗਾਜ਼ ਪਵਿੱਤਰ ਹਵਨ
ਯੱਗ ਵਿੱਚ ਮੰਤਰ ਉਚਾਰਣ ਦੇ ਨਾਲ ਅਹੂਤੀਆਂ ਪਾ ਕੇ ਕੀਤਾ ਗਿਆ। ਪ੍ਰਿੰਸੀਪਲ ਡਾ.
ਜਗਰੂਪ ਸਿੰਘ ਮੁੱਖ ਯੱਜਮਾਨ ਦੇ ਤੌਰ ਤੇ ਪਧਾਰੇ।400 ਦੇ ਕਰੀਬ ਵਿਦਿਆਰਥੀ ਸਟਾਫ
ਅਤੇ ਉਹਨਾਂ ਦੇ ਮਾਪੇ ਹਵਨ ਯੱਗ ਵਿੱਚ ਸ਼ਾਮਿਲ ਹੋਏ। ਇਸ ਦਾ ਆਯੋਜਨ ਦਯਾਨੰਦ
ਚੇਤਨਾ ਮੰਚ ਵਲੋਂ ਕੀਤਾ ਗਿਆ।ਅੰਤ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਨਵੇਂ ਸੈਸ਼ਨ ਲਈ ਮੁਬਾਰਕਬਾਦ ਦਿੱਤੀ
ਅਤੇ ਕਾਲਜ ਦੀਆ ਪ੍ਰਾਪਤੀਆਂ ਨੂੰ ਦੱਸਿਆ।ਉਹਨਾਂ ਨੇ ਦੱਸਿਆ ਕਿ ਕਰੋਨਾ
ਮਹਾਂਮਾਰੀ ਵਿੱਚ ਵੀ ਸਾਡੇ ਵਿਦਿਆਰਥੀਆਂ ਨੇ 12000 ਮਾਸਕ ਤੇ 1000 ਸੈਨੀਟਾਈਜਰ
ਦੀਆਂ ਸ਼ੀਸ਼ੀਆਂ ਵੰਡੀਆ। ਉਹਨਾਂ ਪਿੰਡਾ ਵਿੱਚ ਜਾਕੇ ਵਿਦਿਆਰਥੀਆਂ ਨੂੰ
ਜਾਗਰੂਕ ਵੀ ਕੀਤਾ। ਉਹਨਾਂ ਕਿਹਾ ਕਿ ਛੇਤੀ ਹੀ ਆਫ ਲਾਈਨ ਪੜਾਈ ਸ਼ੁਰੂ ਕੀਤੀ ਜਾ ਰਹੀ
ਹੈ। ਹੁਣ ਵਿਦਿਆਰਥੀ ਕਾਲਸਾਂ ਵਿੱਚ ਬੈਠ ਕੇ ਪੜਾਈ ਕਰਨਗੇ। ਨਾਲ ਹੀ ਕੋਵਿਡ ਗਾਈਡ
ਲਾਈਨਜ ਨੂੰ ਪੂਰੀ ਤਰਾਂ ਧਿਆਨ ਵਿੱਚ ਰੱਖਿਆ ਜਾਵੇਗਾ।ਪ੍ਰਿੰਸੀਪਲ ਸਾਹਿਤਬ ਨੇ
ਵਿਦਿਆਰਥੀਆਂ ਨੂੰ ਦੱਸਿਆ ਕਿ ਛੇਤੀ ਹੀ 3 ਲ1ਖ ਰੁਪਏ ਦੁ ਸਕਾਲਰਸ਼ਿਪ ਸ਼ੁਰੂ ਕੀਤੇ
ਜਾ ਰਹੇ ਹਨ।ਇਸ ਹਵਨ ਯੱਗ ਵਿੱਚ ਦਿਲਦਾਰ ਰਾਣਾ, ਡਾ. ਸੰਜੇ ਬਾਂਸਲ, ਡਾ. ਰਾਜੀਵ
ਭਾਟੀਆ, ਜੇ.ਅੇਸ. ਘੇੜਾ, ਮੈਡਮ ਮੰਜੂ ਮਨਚੰਦਾ, ਮੈਡਮ ਰਿਚਾ,
ਪਿੰ੍ਰਸ ਮਦਾਨ, ਕਸ਼ਮੀਰ ਕੁਮਾਰ, ਹੀਰਾ ਮਹਾਜਨ, ਤਰਲੋਕ ਸਿੰਘ ਤੇ
ਰਾਕੇਸ਼ ਸ਼ਰਮਾ ਹਾਜਿਰ ਹੋਏ।