ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਚੌਕੀਦਾਰ  ਪ੍ਰਤਾਪ ਸਿੰਘ 40 ਸਾਲ ਦੀ ਨੌਕਰੀ ਦੌਰਾਨ
ਆਪਣੀਆ ਸੇਵਾਵਾਂ ਕਾਲਜ ਨੂੰ ਦੇਣ ਤੋਂ ਬਾਅਦ ਰਿਟਾਇਰ ਹੋ ਗਏ। ਇਸ ਸਬੰਧੀ ਕਾਲਜ ਵਿੱਚ ਵਿਸ਼ੇਸ਼
ਵਿਦਾਇਗੀ ਸਮਾਰੋਹ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕੀਤੀ।
ਉਹਨਾਂ ਕਿਹਾ ਕਿ ਪ੍ਰਤਾਪ ਸਿੰਘ ਨੇ ਬਹੁਤ ਹੀ ਨਿਸ਼ਠਾ ਅਤੇ ਅਨੁਸਾਸ਼ਨ ਨਾਲ ਬੇਦਾਗ ਸੇਵਾ ਦਿੱਤੀ ਹੈ,
ਜਿਸ ਨੂੰ ਭਲਾਇਆ ਨਹੀਂ ਜਾ ਸਕਦਾ। ਉਹਨਾਂ ਪ੍ਰਤਾਪ ਸਿੰਘ ਨੂੰ ਯਾਦਗਾਰੀ ਸਮ੍ਰਿਤੀ ਚਿੰਨ ਅਤੇ
ਹੋਰ ਉਪਹਾਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਤਾਪ ਸਿੰਘ ਦੀ ਧਰਮ ਪਤਨੀ ਤੇ ਉਹਨਾਂ ਦੇ ਬੱਚੇ
ਵੀ ਸ਼ਾਮਿਲ ਹੋਏ।ਇਸ ਸਮਰੋਹ ਨੂੰ ਦੂਜੇ ਵਿਭਾਗ ਮੁੱਖੀਆਂ ਨੇ ਵੀ ਸੰਬੋਧਿਤ ਕੀਤਾ। ਮੰਚ ਸੰਚਾਲਨ
ਰਾਜੀਵ ਸ਼ਰਮਾ ਨੇ ਬੜੇ ਹੀ ਸੁਚਜੇ ਢੰਗ ਨਾਲ ਕੀਤਾ। ਅੰਤ ਵਿੱਚ ਪ੍ਰਤਾਪ ਸਿੰਘ ਨੇ ਭਾਵੁਕ
ਹੁੰਦਿਆ ਹੋਇਆ ਆਪਣੇ ਵਿਚਾਰ ਰੱਖੇ ਤੇ ਕਿਹਾ ਕਿ ਕਾਲਜ ਉਹਨਾਂ ਦੀ ਮਾਂ ਹੈ ਜਿਸ ਨੇ ਉਸਦੇ ਸਿਰ ਤੇ
ਹਮੇਸ਼ਾ ਹੀ ਆਪਣਾ ਆਸ਼ੀਰਵਾਦ ਬਣਾਈ ਰੱਖਿਆ ਹੈ। ਇਸ ਮੌਕੇ ਡਾ. ਸੰਜੇ ਬਾਂਸਲ, ਜੇ.ਐਸ.
ਘੇੜਾ,  ਕਸ਼ਮੀਰ ਕੁਮਾਰ, ਡਾ. ਕਪਿਲ ਉਹਰੀ, ਮੈਡਮ ਮੰਜੂ,  ਹੀਰਾ ਮਹਾਜਨ, ਪ੍ਰਿੰਸ ਮਦਾਨ,
ਰਾਕੇਸ਼ ਸ਼ਰਮਾ,  ਤ੍ਰਿਲੋਕ ਸਿੰਘ,  ਗੋਰਵ ਸ਼ਰਮਾ ਆਦਿ ਸ਼ਾਮਿਲ ਹੋਏ।