ਜਲੰਧਰ :ਮੇਹਰ ਚੰਦ ਪੋਲੀਟੇਕਨਿਕ ਕਾਲਜ ਜਲੰਧਰ ਵਿਖੇ ਵਿਦਿਆਰਥੀਆਂ ਅਤੇ ਉਹਨਾਂ ਦੇ
ਮਾਪਿਆਂ ਦੀ ਸਹਾਇਤਾ ਲਈ ਐਡਮਿਸ਼ਨ ਹੈਲਪ ਡੈਸਕ ਸਥਾਪਿਤ ਕੀਤਾ ਗਿਆ
ਹੈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਹੈਲਪ ਡੈਸਕ ਵਿੱਚ ਬਹੁਤ ਹੀ
ਤਜਰਬੇਕਾਰ ਅਧਿਆਪਕ ਲਗਾਏ ਹਨ , ਜੋ ਵਿਦਿਆਰਥੀਆਂ ਨੂੰ ਉਹਨਾਂ ਦੀ ਰੁਚੀ ਅਤੇ
ਝੁਕਾਅ ਨੂੰ ਵੇਖ ਕੇ ਤਕਨੀਕੀ ਕੋਰਸ ਚੁਣਨ ਵਿੱਚ ਉਹਨਾਂ ਦੀ ਮੱਦਦ ਕਰਦੇ ਹਨ ਤੇ
ਉਹਨਾਂ ਨੂੰ ਕਾਲਜ ਦੀਆਂ ਪ੍ਰਾਪਤੀਆਂ, ਸਾਕਲਰਸ਼ਿਪ ਅਤੇ ਹੋਰ ਗਤੀਵਿਧੀਆਂ ਬਾਬਤ
ਜਾਣਕਾਰੀ ਵੀ ਦਿੰਦੇ ਹਨ। ਇਹ ਹੈਲਪ ਡੈਸਕ ਸਵੇਰੇ 9.00 ਵਜੇ ਤੋਂ ਲੈਕ ਸ਼ਾਮ 5.00 ਵਜੇ
ਤੱਕ ਕੰਮ ਕਰਦਾ ਹੈ।ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੇ ਕਹਿਣ ਤੇ
ਉਹਨਾਂ ਨੂੰ ਪਸੰਦੀਦਾ ਵਿਭਾਗ ਦਾ ਟੂਰ ਵੀ ਕਰਵਾਇਆ ਜਾਂਦਾ ਹੈ ਤਾਂ ਜੋ ਉਥੇ
ਸਥਾਪਿਤ ਇਨਫਰਾਸਟਰਕਚਰ ਨੂੰ ਆਪਣੇ ਅੱਖੀ ਵੇਖ ਸਕਣ ਤੇ ਸਬੰਧਤ ਅਧਿਆਪਕਾਂ
ਨਾਲ ਗੱਲਬਾਤ ਕਰ ਸਕਣ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਸਿਵਲ, ਇਲੈਕਟਰੀਕਲ,
ਮਕੈਨੀਕਲ, ਇਲੈਕਟਰਾਨਿਕਸ, ਕੰਪਿਊਟਰ ਸਾਇੰਸ, ਆਟੋਮੋਬਾਇਲ ਅਤੇ ਫਾਰਮੇਸੀ ਲਈ
ਰਜਿਸਟਰੇਸ਼ਨ ਆਰੰਭ ਹੋ ਚੁੱਕੀ ਹੈ। ਦਸੱਵੀਂ, ਗਿਆਰਵੀਂ ਜਾਂ ਬਾਂਰਵੀ ਪਾਸ ਕੋਈ ਵੀ
ਵਿਦਿਆਰਥੀਆਂ ਦਾਖਲਾ ਲੈ ਸਕਦਾ ਹੈ। ਆਈ.ਟੀ.ਆਈ. ਪਾਸ ਜਾਂ 10+2 ਸਾਇੰਸ
ਅਤੇ ਵੋਕੇਸ਼ਨਲ ਨਾਲ ਪਾਸ ਵਿਦਿਆਰਥੀ ਨੂੰ ਦੂਜੇ ਸਾਲ ਵਿੱਚ ਲੀਟ ਰਾਂਹੀ ਸਿੱਧੀ ਐਂਟਰੀ
ਮਿਲਦੀ ਹੈ।ਇਸ ਸਾਲ ਸਿੰਗਲ ਪੈਰੈਟਸ, ਲੋੜਵੰਦ ਤੇ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ
ਨੂੰ ਵਿਸ਼ੇਸ਼ ਸਕਾਲਰਸ਼ਿਪ ਵੀ ਦਿੱਤੀ ਜਾ ਰਹੀ ਹੈ। ਚਾਹਵਾਨ ਵਿਦਿਆਰਥੀ ਕਾਲਜ ਦਫ਼ੳਮਪ;ਤਰ
ਪਹੁੰਚ ਕੇ ਜਾਂ 98786-01197 ਅਤੇ 98729-28010 ਤੇ ਸੰਪਰਕ ਕਰ ਸਕਦੇ ਹਨ।