ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਹਰ ਦੂਜਾ ਸ਼ਨੀਵਾਰ ਇੰਡਸਟਰੀ ਡੇ ਵਜੋਂ
ਮਨਾਇਆ ਜਾਂਦਾ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਦਿਨ ਹਰ ਇੱਕ
ਵਿਭਾਗ ਵਿੱਚ ਇੰਡਸਟਰੀ ਤੋਂ ਮਾਹਿਰ ਬੁਲਾਏ ਜਾਂਦੇ ਹਨੇ।ਜੋ ਕਿ ਵਿਦਿਆਰਥੀਆਂ ਨੂੰ
ਇੰਡਸਟਰੀ ਵਿੱਚ ਚੱਲ ਰਹੇ ਨਵੇਂ ਰੁਝਾਨ, ਤਕਨੀਕਾਂ ਅਤੇ ਆਧੁਨਿਕ ਮਸ਼ੀਨਰੀ ਬਾਬਤ ਜਾਣਕਾਰੀ
ਦਿੰਦੇ ਹਨ। ਲੋੜ ਅਨੁਸਾਰ ਇਹਨਾਂ ਵਿਦਿਆਰਥੀਆਂ ਨੂੰ ਇੰਡਸਟਰੀ ਵਿੱਚ ਨਵੀਆਂ
ਤਕਨੀਕਾਂ ਬਾਰੇ ਫਿਲਮਾਂ ਵੀ ਦਿਖਾਈਆਂ ਜਾਂਦੀਆਂ ਅਤੇ ਫੀਲਡ ਵਿਜ਼ਟ ਵੀ ਕਰਵਾਈ ਜਾਂਦੀ ਹੈ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਇਸ ਉਦੱਮ ਦਾ ਮਕਸਦ ਇੰਡਸਟਰੀ ਅਤੇ ਸੰਸਥਾ
ਵਿੱਚ ਨੇੜਲੇ ਸਬੰਧ ਪੈਦਾ ਕਰਨਾ ਹੈ ਤਾਂ ਜੋ ਡਿਪਲੋਮਾ ਕਰਨ ਉਪਰੰਤ ਵਿਦਿਆਰਥੀਆਂ
ਨੂੰ ਇੰਡਸਟਰੀ ਵਿੱਚ ਪਲੇਸਮੈਂਟ ਸਬੰਧੀ ਕੋਈ ਮੁਸ਼ਕਲ ਦਰਪੇਸ਼ ਨਾ ਆਵੇ।
ਵਿਦਿਆਰਥੀਆਂ ਨੂੰ ਥਿਉਰੀ ਦੇ ਨਾਲ ਨਾਲ ਇੰਡਸਟਰੀ ਦੀ ਪ੍ਰੈਕਟੀਕਲ ਜਾਣਕਾਰੀ ਵੀ ਮਿਲਦੀ
ਰਹਿੰਦੀ ਹੈ ਤੇ ਉਹਨਾਂ ਦੇ ਤਕਨੀਕੀ ਗਿਆਨ ਦਾ ਦਾਇਰਾ ਵੀ ਵਿਸ਼ਾਲ ਹੁੰਦਾ ਹੈ।ਸਿਵਲ,
ਇਲੈਕਟੀਕਲ, ਮਕੈਨੀਕਲ, ਈ.ਸੀ.ਈ., ਕੰਪਿਊਟਰ, ਫਾਰਮੇਸੀ ਤੇ ਆਟੋਮੋਬਾਇਲ ਵਿਭਾਗ ਨੇ
ਇੰਡਸਟਰੀ ਡੇ ਦੇ ਮੌਕੇ ਤੇ ਵਿਦਿਆਰਥੀਆਂ ਨਾਲ ਵਿਸ਼ੇਸ਼ ਐਕਸਪਰਟ ਟਾਕ ਤਿਆਰ ਕੀਤੀ,
ਮਾਹਿਰਾਂ ਨੂੰ ਵਿਦਿਆਰਥੀਆਂ ਦੇ ਰੁਬਰੂ ਕੀਤਾ ਤੇ ਨਾਲ ਨਾਲ ਵਿਦਿਆਰਥੀਆਂ ਨੇ
ਸਬੰਧਤ ਇੰਡਸਟਰੀ ਦਾ ਦੌਰਾ ਵੀ ਕੀਤਾ।