ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਡਿਪਲੋਮਾ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੇ
ਪੈਰਾਂ ਤੇ ਖੜ੍ਹਾ ਕਰਨ ਲਈ ਤੇ ਉਹਨਾਂ ਦੀ ਬੇਹਤਰੀਨ ਪਲੇਸਮੈਂਟ ਲਈ “ਇੱਕ ਵਿਦਿਆਰਥੀ – ਇੱਕ ਨੌਕਰੀ”
ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇੱਕ ਪ੍ਰਮੁੱਖ
ਐਕਟਿਵ ਪਲੇਸਮੈਂਟ ਸੈਲ ਦਾ ਨਾਲ ਨਾਲ ਹਰ ਡਿਪਾਰਟਮੈਂਟ ਵਿੱਚ ਡਿਪਾਰਟਮੈਂਟਲ ਇਮਪਲਾਈਮੈਂਟ
ਐਕਸਚੇਂਜ (ਵਿਭਾਗੀ ਰੋਜ਼ਗਾਰ ਬਿੳਰੋ) ਬਣਾਈ ਜਾਵੇਗੀ ਤਾਂ ਜੋ ਵਿਦਿਆਰਥੀਆਂ ਨੂੰ ਉਹਨਾਂ ਦੀ
ਕਾਬਲੀਅਤ , ਅਕਾਡਮਿਕ ਗੁਣਵੱਤਾ ਤੇ ਉਹਨਾਂ ਦੀ ਸੱਕਿਲ ਦੇ ਅਧਾਰ ਤੇ ਨੌਕਰੀ ਦੁਆਈ ਜਾ ਸਕੇ। ਵਿਭਾਗਾਂ
ਵਲੋਂ ਹਰ ਸਾਲ 15 ਮਾਰਚ ਤੋਂ 15 ਅਪਰੈਲ ਤੱਕ ਵਿਸ਼ੇਸ਼ ਪਲੇਸਮੈਂਟ ਡਰਾਈਵ ਅਰਥਾਤ ਨੌਕਰੀ ਮੇਲਾ
ਕਰਵਾਇਆ ਜਾਵੇਗਾ। ਇਸ ਲਈ ਪਲੇਸਮੈਂਟ ਸੈਲ ਵਲੋਂ ਪ੍ਰਮੁੱਖ ਕੰਪਨੀਆ ਦੇ ਨਾਲ ਨਾਲ ਕਾਲਜ ਦੇ
ਪੁਰਾਣੇ ਅਲੁਮਨੀ ਜੋ ਕਿ ਅੱਜ ਦੇ ਸਫਲ ਉਦਯੋਗਪਤੀ ਹਨ, ਨੂੰ ਵੀ ਵਿਦਿਆਰਥੀਆਂ ਦੀ ਰਿਕਰੂਟਮੈਂਟ ਵਾਸਤੇ
ਸੱਦਾ ਦਿੱਤਾ ਜਾਵੇਗਾ। ਮਲਟੀਨੈਸ਼ਨਲ ਕੰਪਨੀਆਂ ਦੀ ਡਿਮਾਂਡ ਅਨੁਸਾਰ ਵਿਦਿਆਰਥੀ ਵਿੱਚ ਸਕਿੱਲ ਅਤੇ ਗਿਆਨ
ਦੀ ਗੁਣਵੱਤਾ ਵਾਸਤੇ ਇੰਟਰਨਲ ਕੁਆਲਟੀ ਐਸ਼ੋਰੈਂਸ ਸੈਲ ਦੀ ਵੀ ਸਥਾਪਨਾ ਕੀਤੀ ਗਈ ਹੈ। ਇਸ ਲਈ
ਵਧੀਆ ਕਾਰਗੁਜ਼ਰੀ ਵਾਲੇ ਵਿਭਾਗ ਨੂੰ ਲਾਲਾ ਮੇਹਰ ਚੰਦ ਬੈਸਟ ਡਿਪਾਰਮੈਂਟ ਟਾਰਫੀ ਹਰ ਸਾਲ ਦਿੱਤੀ ਜਾ ਰਹੀ
ਹੈ। ਇਥੋ ਵਰਨਣ ਯੋਗ ਹੈ ਕਿ ਉਵਰਆਲ ਬੈਸਟ ਪਰਫਾਰਮੈਂਸ ਲਈ ਮੇਹਰ ਚੰਦ ਪੋਲੀਟੈਕਨਿਕ ਕਾਲਜ ਨੂੰ
ਤਿੰਨ ਵਾਰ ਐਨ.ਆਈ.ਟੀ.ਟੀ.ਆਰ ਚੰਡੀਗੜ੍ਹ ਵਲੋਂ ਉਤਰੀ ਭਾਰਤ ਦਾ ਸਰਬੋਤਮ ਪੋਲੀਟੈਕਨਿਕ ਚੁਣਿਆ
ਗਿਆ ਹੈ।