ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਨਵੇਂ ਸੈਸ਼ਨ ਦਾ ਆਗਾਜ਼ ਪਵਿੱਤਰ ਹਵਨ ਯੱਗ ਵਿੱਚ
ਮੰਤਰ ਉਚਾਰਣ ਦੇ ਨਾਲ ਅਹੂਤੀਆਂ ਪਾ ਕੇ ਕੀਤਾ ਗਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਮੁੱਖ
ਯੱਜਮਾਨ ਦੇ ਤੌਰ ਤੇ ਪਧਾਰੇ। ਕੋਵਿਡ ਨੂੰ ਧਿਆਨ ਵਿੱਚ ਰੱਖਦਿਆ ਹਵਨ ਯੱਗ ਵਿੱਚ ਸਿਰਫ ਮੁੱਖੀ
ਵਿਭਾਗ ਹੀ ਸ਼ਾਮਿਲ ਹੋਏ ਅਤੇ ਬਾਕੀ ਸਟਾਫ ਅਤੇ ਵਿਦਿਆਰਥੀਆਂ ਨੂੰ ਆਨ ਲਾਈਨ ਲਿੰਕ ਨਾਲ
ਜੋੜਿਆ ਗਿਆ। ਇਸ ਤਰਾਂ 500 ਦੇ ਕਰੀਬ ਵਿਦਿਆਰਥੀ ਹਵਨ ਯੱਗ ਵਿੱਚ ਸ਼ਾਮਿਲ ਹੋਏ। ਲੈਕਚਰਾਰ
ਪ੍ਰਭੁਦਿਆਲ ਨੇ ਪੰਡਤ ਦੀ ਭੂਮਿਕਾ ਨਿਭਾਈ। ਅੰਤ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਨਵੇਂ ਸੈਸ਼ਨ ਲਈ ਮੁਬਾਰਕਬਾਦ ਦਿੱਤੀ ਅਤੇ ਕਾਲਜ
ਦੀਆ ਪ੍ਰਾਪਤੀਆਂ ਨੂੰ ਦੱਸਿਆ। ਨਾਲ ਹੀ ਕਾਮਨਾ ਕੀਤੀ ਕਿ ਬਹੁਤ ਛੇਤੀ ਕਰੋਨਾ ਮਹਾਮਾਰੀ
ਦਾ ਅੰਤ ਹੋਵੇਗਾ ਤੇ ਵਿਦਿਆਰਥੀ ਕਲਾਸਾਂ ਵਿੱਚ ਬੈਠ ਕੇ ਪੜਾਈ ਕਰਨਗੇ।ਉਹਨਾਂ ਕਿਹਾ ਕਿ
ਨਵੇਂ ਵਿਦਿਆਰਥੀਆਂ ਲਈ 10 ਰੋਜ਼ਾ ਇੰਡਕਸ਼ਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਤਾਂ ਜੋ
ਉਹਨਾਂ ਨੂੰ ਕਾਲਜ ਦੇ ਵਾਤਾਵਰਣ ਵਿੱਚ ਢਾਲਿਆ ਜਾ ਸਕੇ ਅਤੇ ਉਹਨਾਂ ਵਿੱਚ ਆਨਲਾਈਨ
ਕਲਾਸਾ ਲਾੳੇੁਣ ਲਈ ਆਤਮ ਵਿਸ਼ਵਾਸ਼ ਪੈਦਾ ਕੀਤਾ ਜਾ ਸਕੇ। ਇਸ ਹਵਨ ਯੱਗ ਵਿੱਚ ਦਿਲਦਾਰ
ਰਾਣਾ, ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਜੇ.ਅੇਸ. ਘੇੜਾ, ਮੈਡਮ ਮੰਜੂ ਮਨਚੰਦਾ,
ਮੈਡਮ ਰਿਚਾ, ਪ੍ਰਿੰਸ ਮਦਾਨ ਕਸ਼ਮੀਰ ਕੁਮਾਰ,  ਹੀਰਾ ਮਹਾਜਨ,  ਸੁਰਜੀਤ ਸਿੰਘ
ਤੇ ਰਾਕੇਸ਼ ਸ਼ਰਮਾ ਹਾਜਿਰ ਹੋਏ।