ਜਲੰਧਰਲ: ਮੇਹਰ ਚੰਦ ਪੋਲੀਟੈਕਨਿੱਕ ਕਾਲਜ ਵਲੋਂ ਇਲੈਕਟ੍ਰਾਨਿਕਸ ਵਿਭਾਗ ਦੇ ਦੂਜੇ ਅਤੇ ਆਖਰੀ ਸਾਲ ਦੇ
ਵਿਦਿਆਰਥੀਆਂ ਨੂੰ ਇੰਡਸਟਰੀ ਵਿੱਖੇ ਹੁੰਦੇ ਕੰਮ ਨਾਲ ਜਾਣੂ ਕਰਵਾਉਣ ਲਈ, ਪ੍ਰਿੰ. ਸ੍ਰ. ਜਗਰੂਪ
ਸਿੰਘ ਅਤੇ ਸ੍ਰੀ ਜੇ. ਐਸ. ਘੇੜਾ, ਮੁੱਖੀ ਵਿਭਾਗ ਈ.ਸੀ.ਈ. ਦੀ ਰਹਿਨੂਮਾਈ ਹੇਠ ਵਿਦਿਆਰਥੀਆਂ
ਨੂੰ ਘਂਅ ਅਣਲੲਸ ੳਨਦ ਘੲੳਰਸ ਲ਼ਟਦ.(ਗੁਲਾਬਗੜ) ਫਗਵਾੜਾ- ਹੁਸ਼ਿਆਰਪੁਰ ਰੋਡ ਵਿਖੇ ਇੰਡਸਟ੍ਰੀਅਲ
ਵਿਜਿਟ ਕਰਵਾਈ ਗਈ।ਇਸ ਵਿਜਿਟ ਦੇ ਦੌਰਾਨ ਇੰਜ: ਜੈ ਕਰਨਵੀਰ ਸਿੰਘ ਨੇ ਬੱਚਿਆਂ ਨੂੰ ਦੱਸਿਆ ਇੰਡਸਟਰੀ
ਵਿਖੇ ਬਨਣ ਵਾਲੇ ਐਕਸੈਲਸ ਦੀ ਪ੍ਰੀਕਿਰਿਆ ਵਿੱਚ ਫੋਰਜ਼ਿੰਗ, ਸੀ. ਐਨ. ਸੀ ਟਰਨੀਂਗ, ਪੀਹਨਾ, ਸੁੱਕਾ
ਕੱਟਣਾ, ਗਰਮੀ ਰਾਹੀਂ ਟ੍ਰੀਟਮੈਂਟ ਅਤੇ ਸੀ. ਐਨ. ਸੀ ਮਸ਼ੀਨਿਂਗ ਦੇ ਨਾਲ ਆਟੋਮੇਸ਼ਨ ਤੇ ਆਧਾਰਿਤ
ਅਸੈਮਬਲੀ ਵਿਭਾਗ ਹੈ ਜਿਸ ਵਿੱਚ ਸੀ. ਐਨ. ਸੀ ਮਸ਼ੀਨਾਂ, ਪੀ. ਐਲ. ਸੀ ਅਤੇ ਸਕਾਡਾ ਨਿਯੰਤਰਿਤ ਮਸ਼ੀਨਾਂ
ਹਨ।ਇਜ: ਅਜੇ ਕੁਮਾਰ ਨੇ ਦੱਸਿਆ ਕਿ ਬਣਾਏ ਜਾਨ ਵਾਲੇ ਸਮਾਨ ਦੀ ਗੁਣਵੱਤਾ ਅਤੇ ਸ਼ੁੱਧਤਾ ਨੁੰ
ਵਧਾਉਣ ਲਈ ਅਤੇ ਅੰਤਰਰਾਸ਼ਟਰੀ ਮਾਪਦੰਡ ਤੇ ਖਰੇ ਉਤਰਨ ਲਈ ਅੱਜਕਲ ਦੇ ਸਮੇ ਵਿੱਚ ਆਟੋਮੇਸ਼ਨ ਜ਼ਰੂਰੀ
ਹੈ।ਸਾਰਾ ਪਲਾਂਟ ਇਲੇਕਟ੍ਰੋਨਿਕਸ ਸੋਫਟਵੇਅਰ ਅਧਾਰਿਤ ਪ੍ਰੋਗਰਾਮਡ ਮਸ਼ੀਨਾਂ ਨਾਲ ਨਿਯੰਤਰਿਤ ਕੀਤਾ ਜਾਂਦਾ
ਹੈ ਜਿਸਨੂੰ ਇੱਕ ਚੇਨ ਵਿੱਚ ਐਕਸੈਲਸ, ਸ਼ਾਫਟਸ, ਸਪਿੰਡਲਸ ਅਤੇ ਗਿਅਰਸ ਆਦਿ ਦੇ ਉਤਪਾਦਨ ਲਈ ਵਰਤਿਆ
ਜਾਂਦਾ ਹੈ।ਵਿਦਿਆਰਥੀਆਂ ਨੂੰ ਰੋਬੋਟਿਕ ਆਰਮ (੍ਰੋਬੋਟਚਿ ਅਰਮ) ਦੀ ਇੰਡਸਟਰੀ ਵਿਖੇ ਪ੍ਰੈਕਟੀਕਲ
ਐਪਲਿਕੇਸ਼ਨ ਵੀ ਦਰਸ਼ਾਈ ਗਈ। ਇਸ ਇੰਡਸਟ੍ਰੀਅਲ ਵਿਜਿਟ ਦੀ ਅਗਵਾਈ ਮਿਸ. ਪ੍ਰੀਤ ਕੰਵਲ, ਲ਼ੈਕਚਰਾਰ
ਈ.ਸੀ.ਈ., ਮਿਸ ਕ੍ਰੀਤਿਕਾ, ਲ਼ੈਕਚਰਾਰ ਈ.ਸੀ.ਈ. ਅਤੇ ਸ਼੍ਰੀ ਮਨੀਸ਼ ਸਚਦੇਵਾ, ਲ਼ੈਕਚਰਾਰ ਈ.ਸੀ.ਈ ਨੇ
ਕੀਤੀ। ਅਖੀਰ ਵਿੱਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਇੰਜ. ਵਿਕਰਾਂਤ ਸ਼ਰਮਾ (ਡੀਨ, ਐਫ.ਈ.ਟੀ),
ਇੰਜ:ਮਨਦੀਪ ਸ਼ਰਮਾ (ਮੁਖੀ ਈ.ਸੀ.ਈ), ਇਜ: ਗੁਰਦਾਸ ਸਿੰਘ ਅਤੇ ਬਾਕੀ ਵਿਭਾਗਾਂ ਦੇ ਕਰਮਚਾਰੀਆਂ
ਦਾ ਧੰਨਵਾਦ ਕੀਤਾ। ਇਹ ਦੌਰਾ ਬੱਚਿਆਂ ਲਈ ਬਹੁਤ ਫ਼ੳਮਪ;ਾਇਦੇਮੰਦ ਤੇ ਗਿਆਨ ਭਰਪੂਰ ਹੌ ਨਿਬੜਿਆ
ਅਤੇ ਆਪਣੀ ਇਸ ਦੌਰੇ ਨੂੰ ਯਾਦਗਾਰ ਬਣਾਉਣ ਲਈ ਸਟਾਫ ਅਤੇ ਵਿਦਿਆਰਥੀਆਂ ਨੇ ਆਖਿਰ ਵਿੱਚ
ਜੀ.ਐਨ.ਏ. ਅੇਵਿਅੇਸ਼ਨ ਸੈਂਟਰ ਵਿਖੇ ਜੀ.ਐਨ.ਏ. ਗਰੁਪ ਦਾ ਛੋਟਾ ਜਹਾਜ਼ ਅਤੇ ਉਸਦਾ ਇਲੈਕਟ੍ਰਾਨਿਕਸ
ਅਧਾਰਿਤ ਕੰਮ ਦੇਖਿਆ ।ਇਸ ਦੇ ਬਾਦ ਉਨ੍ਹਾਂ ਜੀ. ਐਨ. ਏ. ਯੂਨੀਵਰਸਿਟੀ ਦੇ ਵਿੱਚ ਆਰਡਿਉਨੋ
ਵਰਕਸ਼ਾਪ ਵੀ ਲਗਾਈ। ਸਮੂਹ ਦੌਰਾ ਇੱਕ ਉਤਪਾਦਕ ਅਤੇ ਸਿੱਖਿਆ ਭਰਿਆ ਅਨੁਭਵ ਰਿਹਾ।