ਜਲੰਧਰ :- ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਤਕਨੀਕੀ ਸਿੱਖਿਆ ਨੂੰ
ਨੋਜਵਾਨਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ.
ਸਕੀਮ ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਦੀ
ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ ਪ੍ਰਸਾਰ
ਕੇਂਦਰ ਅਰਬਨ ਇਸਟੇਟ (ਜਲੰਧਰ) ਵਿਖੇ ਸਰਟੀਫਿਕੇਟ ਵੰਡੇ ਗਏ।ਇਹ ਪ੍ਰਸਾਰ ਕੇਂਦਰ ਸਵੈ-ਸੇਵੀ ਸੰਸਥਾ
ਗੁਲਿਸਤਾਨ ਸੋਸਾਇਟੀ ਆਫ਼ ਸੀਨੀਅਰ ਸਿੱਟੀਜਨ ਦੇ ਸਹਿਯੋਗ ਨਾਲ ਲੜਕੀਆਂ ਨੂੰ ਸਵੈਰੁਜ਼ਗਾਰ ਕਰਨ
ਵਾਸਤੇ ਚਲਾਇਆ ਜਾ ਰਿਹਾ ਹੈ।ਇਸ ਕੋਰਸ ਵਿੱਚ ਤਕਰੀਬਨ 13 ਵਿਦਿਆਰਥਣਾਂ ਨੇ ਮੈਡਮ ਖੁਸ਼ੀ ਦੀ
ਅਗਵਾਈ ਵਿੱਚ ਸਿਲਾਈ-ਕਢਾਈ ਦੀ 6 ਮਹੀਨੇ ਦੀ ਟ੍ਰੇਨਿੰਗ ਸੰਪਨ ਕੀਤੀ।ਇਸ ਸਾਦਗੀ ਸਮਾਰੋਹ ਦੇ
ਮੁਬਾਰਕ ਮੌਕੇ ਤੇ ਮਾਣਯੋਗ ਕੌਸਲਰ ਸਰਬਜੀਤ ਕੌਰ ਬਿੱਲਾ (ਵਾਰਡ ਨੰ:25) ਮੁੱਖ ਮਹਿਮਾਨ
ਸਨ।ਸੋਸਾਇਟੀ ਦੇ ਸਰਪ੍ਰਸਤ ਅਜੀਤ ਗੋਸੁਆਮੀ ਜੀ ਵਲੋਂ ਸਾਰੇ ਆਏ ਮਹਿਮਾਨਾਂ ਨੂੰ ਜੀ
ਆਇਆਂ ਕਿਹਾ ਗਿਆ ਅਤੇ  ੳ.ਪੀ ਸ਼ਰਮਾ,  ਸੱਤਪਾਲ ਅਤੇ ਬਹੁਤ ਸਾਰੇ ਮੋਜੂਦ ਸੀਨੀਅਰ
ਮੈਂਬਰਾ ਨੇ ਬੱਚੀਆਂ ਨੂੰ ਆਸ਼ੀਰਵਾਦ ਦਿੱਤਾ।ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ,
ਨੇਹਾ(ਸੀ. ਡੀ. ਕੰਸਲਟੈਂਟ), ਅਖਿਲ ਭਾਟੀਆ (ਜੂਨੀਅਰ ਕੰਸਲਟੈਂਟ) ਦੀ ਮੋਜੂਦਗੀ ਵਿੱਚ ਗੁੱਲਿਸਤਾਨ
ਸੋਸਾਇਟੀ ਜਲੰਧਰ ਨੇ ਮੁੱਖ ਮਹਿਮਾਨ ਰਾਹੀਂ ਪਹਿਲੇ ਅਤੇ ਦੂਸਰੇ ਸਥਾਨ ਤੇ ਆਉਣ ਵਾਲੀਆਂ
ਸਿਖਿਆਰਥਣਾਂ ਨੂੰ ਟ੍ਰੇਨਿੰਗ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਵੰਡੀਆਂ ਤਾਂਕਿ ਉਹ ਸਵੈਰੁਜ਼ਗਾਰ
ਬਣਕੇ ਆਪਣਾ ਨਵਾਂ ਜੀਵਨ ਸ਼ੁਰੂ ਕਰ ਸਕਣ ਅਤੇ ਸਮਾਜ ਦਾ ਅਨਮੋਲ ਹਿੱਸਾ ਬਣ ਸਕਣ।ਇਸ ਮੁਬਾਰਕ ਮੌਕੇ
ਜਿੱਥੇ ਮੈਂਬਰਾਂ ਨੇ ਵੱਖ-ਵੱਖ ਮੁੱਦਿਆਂ ਤੇ ਭਾਸ਼ਨ ਦਿੱਤਾ ਉਥੇ ਬੱਚਿਆਂ ਨੇ ਰੰਗ-ਬਿਰੰਗੀਆ
ਪੁਸ਼ਾਕਾ ਵਿੱਚ ਸ਼ਾਮਿਲ ਹੋ ਕੇ ਆਪਣੇ ਹੁਨਰ ਦਾ ਮੁਜ੍ਹਾਰਾ ਕੀਤਾ।ਵਾਤਾਵਰਣ ਨਾਲ ਪ੍ਰੇਮ
ਦਰਸਾਉਦਿਆਂ ਸੋਸਾਇਟੀ ਦੀ ਤਰਫੋਂ ਮਹਿਮਾਨਾਂ ਨੂੰ ਸਜਾਵਟੀ ਪੌਦੇ ਤੋਹਫ਼ੇ ਵਜੋਂ ਦਿੱਤੇ ਗਏ
ਤਾਂਕਿ ਉਹ ਵੀ ਵਾਤਾਵਰਣ ਪ੍ਰੇਮੀ ਬਨਣ।ਸੀ. ਡੀ. ਕੰਸਲਟੈਂਟ ਨੇਹਾ ਵਲੋਂ ਨਾਰੀ ਨੂੰ ਸ਼ਕਤੀਸ਼ਾਲੀ ਕਰਨ ਲਈ
ਸੁਨੇਹਾ ਦਿੱਤਾ। ਅਖਿਲ ਭਾਟੀਆ (ਜੂਨੀਅਰ ਕੰਸਲਟੈਂਟ) ਅਤੇ ਮੈਡਮ ਖੁਸ਼ੀ ਦੇ ਯਤਨਾ ਸਦਕਾ ਇਹ
ਸਮਾਰੋਹ ਨੇਪਰੇ ਚੜਿਆ।