ਜਲੰਧਰ : ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਇਲੈਕਟ੍ਰਾਨਿਕਸ ਇੰਜ: ਅਤੇ ਕੰਪਿਊਟਰ ਸੌਫਟਵੇਅਰ/ਹਾਰਡਵੇਅਰ
ਵਿਭਾਗ ਵਲੌਂ ਇੱਕ ਵਿਲੱਖਣ ਤਰਾਂ ਦੀ ਗਰੀਨ ਦੀਵਾਲੀ ਦਾ ਆਯੋਜਨ ਪ੍ਰਿੰ. ਡਾ. ਜਗਰੂਪ ਸਿੰਘ ਜੀ ਅਤੇ
ਸ਼੍ਰੀ ਜੇ. ਐਸ. ਘੇੜਾ, ਮੁਖੀ ਵਿਭਾਗ ਈ.ਸੀ.ਈ ਦੀ ਰਹਿਨੂਮਾਈ ਹੇਠ ਕੀਤਾ ਗਿਆ। ਇਸ ਮੌਕੇ ਤੇ
ਵਿਭਾਗ ਵਲੌਂ ਵਾਤਾਵਰਨ ਪ੍ਰਤੀ ਜਾਗਰੂਕਤਾ ਲਿਆਉਣ ਲਈ ਵੱਖ ਵੱਖ ਤਰ੍ਹਾਂ ਦੇ ਮੁਕਾਂਬਲੇ
ਕਰਵਾਏ ਗਏ। ਇਨਾਂ ਵਿਚੋਂ ਰੰਗੋਲੀ ਬਣਾਉਣ, ਰਚਨਾਤਮਕ ਛੋਹ ਅਤੇ ਪੋਸਟਰ ਬਣਾਉਣ ਦਾ
ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਕਲਾ ਸਦਕਾ ਵਾਤਾਵਰਨ ਨੂੰ
ਪ੍ਰਦੂਸ਼ਨ ਤੋਂ ਬਚਾੳਣ ਅਤੇ ਪਟਾਕਿਆਂ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ।ਇਸ ਮੌਕੇ
ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ, ਸ੍ਰੀ ਜੇ.ਐਸ. ਘੇੜਾ, ਮੁੱਖੀ ਵਿਭਾਗ ਈ.ਸੀ.ਈ. ਤੇ ਆਏ ਹੋਏ
ਪਤਵੰਤੇ ਮਹਿਮਾਨਾਂ ਨੇ ਦੀਵੇ ਰੋਸ਼ਨਾਂ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ।ਇਸ ਮੌਕੇ ਤੇ
ਬੱਚਿਆਂ ਵਲੌਂ ਦਿਵਾਲੀ ਨੂੰ ਮੁੱਖ ਰੱਖਦਿਆਂ ਗੀਤ, ਸਕਿੱਟ ਅਤੇ ਭੰਗੜਾ ਪੇਸ਼ ਕੀਤਾ ਗਿਆ ਜਿਸ
ਵਿਚ ਬੱਚਿਆਂ ਨੇ ਦੀਵਾਲੀ ਨਾਲ ਜੁੜੀਆਂ ਹੋਈਆਂ ਕੁਰੀਤੀਆਂ ਛੱਡ ਕੇ ਪਿਆਰ, ਸਨੇਹ, ਏਕਤਾ ਨਾਲ
ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ।ਮਿਸ ਸਵਿੰਦਰ ਕੌਰ ਗਿੱਲ ਦਾ ਸਾਥ ਢੌਲਕੀ ਨਾਲ ਕ੍ਰੀਤਿਕਾ
ਚੋਪੜਾ ਨੇ ਦਿੱਤਾ ਅਤੇ ਉਨ੍ਹਾਂ ਦੀ ਦਿੱਤੀ ਪ੍ਰਫੋਰਮੈਂਸ ਨੇ ਸਾਰਿਆਂ ਦਾ ਮਨ ਮੋਹ
ਲਿਆ।ਪ੍ਰੀਤ ਕੰਵਲ ਵੱਲੋਂ ਆਡਿਐਂਸ ਨੂੰ ਪਾਈਆਂ ਗਈਆਂ ਬੁਝਾਰਤਾਂ ਅਤੇ ਪੁੱਛੇ ਟੰਗ
ਟਵੀਸਟਰਾਂ ਨੇ ਹਾਸਿਆਂ ਦਾ ਮਾਹੋਲ ਬਣਾ ਦਿੱਤਾ। ਪ੍ਰਿੰ. ਡਾ. ਜਗਰੂਪ ਸਿੰਘ ਜੀ ਨੇ ਬੱਚਿਆਂ ਨੂੰ
ਦੀਵਾਲੀ ਦੇ ਮੌਕੇ ਵਧਾਈ ਦਿੰਦਿਆਂ ਉਨਾਂ ਨੂੰ ਦੀਵਾਲੀ ਦਾ ਸਹੀ ਅਰਥ ਸਮਝਾਉਂਦਿਆਂ
ਹੋਇਆਂ ਪ੍ਰਦੂਸ਼ਣ ਰਹਿਤ ਅਤੇ ਸੁਰਖਿਅਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ । ਇਸ ਮੌਕੇ
ਪ੍ਰਿੰ. ਡਾ. ਜਗਰੂਪ ਸਿੰਘ, ਸ਼੍ਰੀ ਜੇ.ਐਸ. ਘੇੜਾ, ਮੁੱਖੀ ਵਿਭਾਗ ਈ.ਸੀ.ਈ, ਸਮੂਹ ਸਟਾਫ ਅਤੇ
ਵਿਦਿਆਰਥੀਆਂ ਨੇ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣ ਦੀ ਸ਼ਪਥ ਲਈ ਅਤੇ ਉਨਾਂ ਨੇ ਸ਼੍ਰੀ ਜੇ.ਐਸ.
ਘੇੜਾ, ਮੁੱਖੀ ਵਿਭਾਗ ਈ.ਸੀ.ਈ, ਕੰਪਿਊਟਰ ਸੌਫਟਵੇਅਰ/ਹਾਰਡਵੇਅਰ ਅਤੇ ਸਮੂਹ ਸਟਾਫ ਦੀ ਇਸ
ਤਰਾਂ ਦਾ ਪ੍ਰੌਗਰਾਮ ਆਯੋਜਿਤ ਕਰਨ ਲਈ ਸ਼ਲਾਘਾ ਕੀਤੀ।ਸ੍ਰੀ. ਜੇ.ਐਸ. ਘੇੜਾ, ਮੁੱਖੀ ਵਿਭਾਗ
ਈ.ਸੀ.ਈ ਵਲੋਂ ਬੱਚਿਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨਾਂ ਨੇ ਬੱਚਿਆਂ ਨੂੰ
ਵਾਤਾਵਰਨ ਦੇ ਮਹੱਤਵ ਨੂੰ ਸਮਝਣ ਲਈ ਪ੍ਰੇਰਿਆ ਤੇ ਪਟਾਕਿਆਂ ਤੋਂ ਦੂਰ ਰਹਿਣ ਦੀ ਸੇਧ
ਦਿੱਤੀ।ਇਸ ਮੌਕੇ ਤੇ ਸ੍ਰੀ ਜੇ.ਐਸ. ਘੇੜਾ, ਮੁੱਖੀ ਵਿਭਾਗ ਈ.ਸੀ.ਈ, ਕੰਪਿਊਟਰ
ਸੌਫਟਵੇਅਰ/ਹਾਰਡਵੇਅਰ ਨੇ ਕਰਮਚਾਰੀਆਂ ਨੂੰ ਤੋਹਫੇ ਦੇ ਕੇ ਸ਼ੁਭਕਾਮਨਾਵਾਂ ਦਿਤੀਆਂ ।ਇਸ
ਮੌਕੇ ਮਿਸ ਪ੍ਰੀਤ ਕੰਵਲ ਅਤੇ ਮਿਸ ਰਿਤਿਕਾ ਨੇ ਸਟੇਜ ਸੰਚਾਲਨ ਕੀਤਾ।ਆਖਿਰ ਵਿੱਚ ਸ੍ਰੀ ਜੇ. ਐਸ.
ਘੇੜਾ, ਮੁੱਖੀ ਵਿਭਾਗ ਵਲੋਂ ਆਏ ਹੋਏ ਮਹਿਮਾਨਾਂ, ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ
ਆਉਣ ਲਈ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਦਿਲਦਾਰ ਸਿੰਘ ਰਾਣਾ, ਡਾ. ਸੰਜੇ ਬਾਂਸਲ, ਸ੍ਰੀ ਰਾਜੀਵ
ਭਾਟੀਆ, ਮੈਡਮ ਮੰਜੂ ਮਨਚੰਦਾ, ਸ੍ਰੀ ਕਸ਼ਮੀਰ ਕੁਮਾਰ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਹੀਰਾ
ਮਹਾਜਨ, ਸ੍ਰੀ ਗੋਰਵ ਸ਼ਰਮਾ, ਸ੍ਰੀ ਐਸ. ਸੀ ਤਨੇਜਾ, ਸ੍ਰੀ ਸੁਰਜੀਤ ਸਿੰਘ, ਮਿਸ ਕ੍ਰਿਤਿਕਾ, ਸ੍ਰੀ ਮਨੀਸ਼
ਸਚਦੇਵਾ, ਮਿਸ ਪ੍ਰਭਜੋਤ ਕੌਰ, ਸ਼੍ਰੀ ਰਾਕੇਸ਼ ਸ਼ਰਮਾ, ਸ਼੍ਰੀ ਪ੍ਰਦੀਪ ਕੁਮਾਰ ਅਤੇ ਹੋਰ ਸਟਾਫ
ਮੈਂਬਰ ਹਾਜ਼ਰ ਸਨ।