ਡੀ.ਏ.ਵੀ ਮੈਨਟਜਿੰਗ ਕਮੇਟੀ ਨਵੀਂ ਦਿੱਲੀ ਦੀ ਅਗਾਹ ਵਧੂ ਸੋਚ ਰਾਹੀਂ
ਪਛੜੇ ਨੋਜਵਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਚਲਾਏ ਜਾ ਰਹੇ ਤਕਨੀਕੀ ਕੋਰਸਾਂ ਤਹਿਤ
ਅੱਜ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ
ਜਲੰਧਰ ਦੇ ਰੂਰਲ ਡਿਵੈਲਪਮੈਂਟ ਵਿਭਾਗ ਵਲੌਂ ਕੋਰਸ ਪੂਰਾ ਕਰਨ ਵਾਲੇ ਵਿੱਦਿਆਰਥੀਆਂ
ਨੂੰ ਸਰਟੀਫਿਕੇਟ ਵੰਡੇ ਗਏ।ਇੰਟ੍ਰਨਲ ਕੋਆਰਡੀਨੇਟਰ ਪ੍ਰੋ. ਕਸ਼ਮੀਰ ਕੁਮਾਰ ਜੀ ਨੇ ਦੱਸਿਆ
ਕਿ ਵਿਭਾਗ ਵਲੋਂ ਡੀਜਲ ਮਕੈਨਿਕ , ਰੈਫ੍ਰੀਜਿਰੇਸ਼ਨ ਅਤੇ ਏਅਰ ਕੰਡੀਸ਼ਨ ਦੇ ਸਾਲ-ਸਾਲ ਦੇ ਕੋਰਸ
ਬਹੁਤ ਹੀ ਘੱਟ ਫ਼ੳਮਪ;ੀਸਾਂ ਤੇ ਚਲਾਏ ਜਾ ਰਹੇ ਹਨ। ਇਨ੍ਹਾਂ ਕੋਰਸਾਂ ਨੂੰ ਪ੍ਰਾਪਤ ਕਰਨ
ਉਪ੍ਰੰਤ ਵਿੱਦਿਆਰਥੀ ਰੋਜਗਾਰ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜਦੇ ਹਨ ਜਿਸ ਨਾਲ
ਬੇਰੋਜਗਾਰੀ ਦੂਰ ਹੁੰਦੀ ਹੈ।ਡੀਜਲ ਮਕੈਨਿਕ ਦੇ 11 ਅਤੇ ਰੈਫ੍ਰੀਜਿਰੇਸ਼ਨ ਅਤੇ ਏਅਰ ਕੰਡੀਸ਼ਨ
ਦੇ 16 ਵਿੱਦਿਆਰਥੀਆਂ ਨੇ ਸ਼੍ਰੀ ਸੁਰੇਸ਼ ਕੁਮਾਰ (ਟੇ੍ਰਨਰ ਡੀਜਲ ਮਕੈਨਿਕ) ਅਤੇ ਸ਼੍ਰੀ ਮਨੋਜ
ਕੁਮਾਰ (ਟੇ੍ਰਨਰ ਰੈਫ੍ਰੀਜਿਰੇਸ਼ਨ ਅਤੇ ਏਅਰ ਕੰਡੀਸ਼ਨ) ਦੀ ਅਗਵਾਈ ਵਿੱਚ ਆਪਣੀ ਟੇ੍ਰਨਿੰਗ
ਸਮਾਪਤ ਕੀਤੀ।ਮਾਣਯੋਗ ਪ੍ਰਿੰਸੀਪਲ ਸਾਹਿਬ ਜੀ ਨੇ ਸਾਰੇ ਵਿੱਦਿਆਰਥੀਆਂ ਨੂੰ ਵਧਾਈ
ਦਿੰਦਿਆਂ ਰੋਜਗਾਰ ਪ੍ਰਾਪਤ ਕਰਨ ਲਈ ਆਸ਼ੀਰਵਾਰ ਦਿੱਤਾ।ਸ਼੍ਰੀ ਜਸਵਿੰਦਰ ਸਿੰਘ ਅਤੇ
ਮੈਡਮ ਨੇਹਾ (ਕੰਸਲਟੈਂਟ) ਜੀ ਦੇ ਸਹਿਯੋਗ ਨਾਲ ਇਹ ਸਰਟੀਫਿਕੇਟ ਵੰਡ ਸਮਾਰੋਹ ਨੇਪੜੇ
ਚੜਿਆ।