ਜਲੰਧਰ : ਭਾਰਤ ਸਰਕਾਰ ਦੇ “ਹੁੰਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੋ ਤਕਨੀਕੀ ਸਿੱਖਿਆ ਨੂੰ
ਨੋਜਵਾਨਾਂ ਤੱਕ ਪਹੁਚਾਉਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ ਸਿੰਘ
ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਆਰਡੀਨੇਟਰ ਦੀ ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ
ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ ਪ੍ਰਸਾਰ ਕੇਂਦਰ ਰਾਜ ਨਗਰ, ਜਲੰਧਰ ਵਿਖੇ ਸਵੈ-ਸੇਵੀ ਸੰਸਥਾ
‘ਕੰਨਿਆਂ ਸਿਕਸ਼ਾ ਪ੍ਰਸਾਰ ਸੰਗਠਨ’ ਦੇ ਸਹਿਯੋਗ ਨਾਲ ਲੜਕੀਆਂ ਵਾਸਤੇ ਕੋਰਸ ਚਲਾਏ ਜਾ ਰਹੇ ਹਨ। ਅੱਜ
ਮਿਤੀ 27-07-2019 ਦਿਨ ਸ਼ਨੀਵਾਰ ਨੂੰ ਕੇਂਦਰ ਵਿੱਚ ਇਕ ਪ੍ਰੋਗਰਾਮ ਆਯੋਜਿਤ ਕਰ ਕੇ ਸਿੱਖਿਆਰਥਣਾਂ
ਨੂੰ ਸਰਟੀਫਿਕੇਟ ਵੰਡੇ ਗਏ ।ਇਸ ਮੌਕੇ ਤੇ ਸ਼੍ਰੀਮਤੀ ਸਰੋਜਨੀ ਗੋਤਮ ਮੁੱਖ ਮਹਿਮਾਨ, ਡਾ.ਜਸਵੰਤ
ਮਿਨਹਾਸ ,ਸ਼੍ਰੀਮਤੀ ਸ਼ਵੇਤਾ ਧੀਰ (ਕੋਸਲਰ), ਸ਼੍ਰੀਮਤੀ ਮੀਨਾਕਸ਼ੀ ਸਿਆਲ ਅਤੇ ਸ਼੍ਰੀ ਮਨਮੀਤ ਸੋਢੀ ਵਿਸ਼ੇਸ਼
ਮਹਿਮਾਨ ਸਨ।ਲੱਗਭਗ 45 ਸਿੱਖਿਆਰਥਣਾਂ ਵੱਲੋ ਸਿਲਾਈ-ਕਢਾਈ, ਬਿਉਟਿਸ਼ਨ ਅਤੇ ਕਪਿਉਟਰ ਐਪਲੀਕੇਸ਼ਨ ਦੇ
ਕੋਰਸ ਪੂਰੇ ਕੀਤੇ ਗਏ।ਲੋੜਵੰਦ ਸਿੱਖਿਆਰਥਣਾਂ ਨੂੰ ਸੰਗਠਨ ਵਲੋਂ ਸੰਭਾਵੀ ਮਦੱਦ ਅਤੇ ਸਿਲਾਈ
ਮਸ਼ੀਨਾਂ ਵੀ ਦਿੱਤੀਆ ਗਈਆਂ ਤਾਂਕਿ ਉਹ ਆਪਣੀ ਜੀਵਕਾ ਕਮਾ ਸਕਣ।ਇਸ ਮੋਕੇ ਤੇ ਸੰਗਠਨ ਦੇ
ਪ੍ਰਧਾਨ ਸ਼੍ਰੀ ਐਸ.ਐਸ.ਚੋਹਾਨ, ਕੇ.ਕੇ.ਸ਼ਰਮਾਂ, ਐਡਵੋਕੇਟ ਅਮਰਜੀਤ ਸਿੰਘ, ਸੰਜੀਵ ਸ਼ਰਮਾ ਅਤੇ ਹੋਰ
ਪੱਤਵੰਤੇ ਮੋਜੂਦ ਸਨ।ਇੰਟ੍ਰਨਲ ਕੋਆਰਡੀਨੇਟਰ ਪ੍ਰੋ. ਕਸ਼ਮੀਰ ਕੁਮਾਰ ਨੇ ਮੌਜੂਦਾਂ ਸਮੇਂ ਵਿੱਚ
ਲੜਕੀਆਂ ਦੀ ਭੂਮਿਕਾ ਨੂੰ ਅਹਿੰਮ ਦੱਸੀਆ ਅਤੇ ਲੜਕੀਆਂ ਨੂੰ ਹਰ ਖੇਤਰ ‘ਚ ਅੱਗੇ ਹੌ ਕੇ ਦੇਸ਼
ਅਤੇ ਪਰਿਵਾਰ ਦਾ ਨਾਂ ਰੌਸ਼ਨ ਕਰਨ ਦਾ ਸੁਨੇਹਾ ਦਿੱਤਾ।ਉਨ੍ਹਾਂ ਨੇ ਇਸ ਬਿਹਤ੍ਰੀਨ ਸਕੀਮ ਦੀ ਵੇਰਵੇ ਸਹਿਤ
ਜਾਣਕਾਰੀ ਦਿੱਤੀ।ਮਾਹੌਲ ਨੂੰ ਖੁਸ਼ਗਵਾਰ ਬਨਾਉਣ ਲਈ ਸਟਾਫ ਅਤੇ ਸਿੱਖਿਆਰਥਣਾਂ ਵਲੋ ਰੰਗਾ-ਰੰਗ
ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਮੌਕੇ ਤੇ ਮੋਜੂਦ ਮਹਿਮਾਨਾਂ, ਮਾਪਿਆਂ ਅਤੇ ਜੇਂਤੂ
ਸਿੱਖਿਆਰਥਣਾਂ ਨੂੰ ਸੰਨਮਾਨਿਤ ਵੀ ਕੀਤਾ ਗਿਆ।ਸਿੱਖਿਆਰਥਣਾਂ ਵਲੋ ਟ੍ਰੇਨਿਗ ਦੋਰਾਨ ਤਿਆਰ ਕੀਤੇ
ਗਏ ਕਪੜੇ ਲੋੜਬੰਦ ਗਰੀਬ ਬੱਚਿਆਂ ਵਿੱਚ ਵੰਡੇ ਗਏ।ਸੀ. ਡੀ. ਟੀ. ਪੀ. ਵਿਭਾਗ ਵਲੋਂ ਨੇਹਾ (ਜੂਨੀਅਰ
ਕੰਸਲਟੈਂਟ) ਦੇ ਯਤਨਾਂ ਸਦਕਾ ਇਹ ਪ੍ਰੋਗਰਾਮ ਸੰਪਨ ਹੋਇਆ।