ਜਲੰਧਰ : ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਤਕਨੀਕੀ
ਸਿੱਖਿਆ ਨੂੰ ਨੋਜਵਾਨਾਂ ਤੱਕ ਪਹੁਚਾਉਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਦੀ
ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ
ਪ੍ਰਸਾਰ ਕੇਂਦਰ ਪਿੰਡ ਢਿਲਵਾਂ (ਕਪੂਰਥਲਾ), ਜਲੰਧਰ ਵਿਖੇ ਸਵੈ-ਸੇਵੀ ਸੰਸਥਾ “ਢਿਲਵਾਂ
ਇੰਟ੍ਰਨੈਸ਼ਨਲ ਡਿਵੈਲਮੈਂਟ ਸੋੋਸਾਇਟੀ” ਦੇ ਸਹਿਯੋਗ ਨਾਲ “ਹੁਨਰ ਮੁਕਾਬਲੇ” ਅਯੋਜਿਤ
ਕੀਤੇ ਗਏ।ਇਸ ਮੌਕੇ ਤੇ ਇੰਗਲੈਡ ਨਿਵਾਸੀ ਸ਼੍ਰੀ ਹਰਜੀਤ ਸਿੰਘ ਢਿਲੋਂ (ਪ੍ਰਧਾਨ) ਮੁੱਖ
ਮਹਿਮਾਨ ਸਨ।ਇਸ ਸੈਂਟਰ ਵਿਖੇ ਲੜਕੀਆਂ ਵਾਸਤੇ ਕੋਸਮੈਟੌਲਜੀ, ਕੰਪਿਊਟਰ ਐਪਲੀਕੇਸ਼ਨ
ਅਤੇ ਫੈਸ਼ਨ ਡਿਜਾਨਿੰਗ ਦੇ ਕੋਰਸ ਚੱਲ ਰਹੇ ਹਨ।ਬੱਚਿਆ ਦੀ ਮੋਹਾਰਿਤ ਚੈਕ ਕਰਨ ਲਈ ਅੱਜ
ਸੈਂਟਰ ਵਿਖੇ ਮਹਿੰਦੀ, ਕਢਾਈ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ। ਜੇਤੂ
ਸਿੱਖਿਆਰਥਣਾਂ ਨੂੰ ਇਨਾਮ ਦੇ ਕੇ ਸਨਮਾਨਿਤ ਅਤੇ ੳੁੱਤਸ਼ਾਹਿਤ ਕੀਤਾ ਗਿਆ।ਇਸ
ਮੋਕੇ ਤੇ ਲਗੱਭਗ 57 ਲੜਕੀਆਂ ਨੇ ਭਾਗ ਲਿਆ।ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ
ਉੱਦਮ ਮੰਤਰਾਲੇ ਦੀ ਸਰਵਪੱਖੀ ਸਕੀਮ ਦੇ ਜਾਗਰੂਕ ਪੱਖ ਨੂੰ ਉੱਜਾਗਰ ਕਰਨ ਲਈ ਇਸ
ਵਿਸ਼ੇਸ਼ ਮੋਕੇ ਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਨੇ ਲੜਕੀਆਂ ਨੂੰ
ਸੁਨੇਹਾ ਦਿੱਤਾ।ਪ੍ਰਸਾਰ ਕੇਦਰ ਵਲੋਂ ਵੱਖ-ਵੱਖ ਟਰੇਡਾਂ ਦੇ ਮੈਡਮ ਰਾਜਵਿੰਦਰ ਕੋਰ, ਹਰਪ੍ਰੀਤ
ਕੋਰ, ਸੁਰੱਕਸ਼ਾ ਸ਼ਰਮਾ ਅਤੇ ਰਾਜਬੀਰ ਕੋਰ ਸ਼ਾਮਿਲ ਸਨ।ਮਾਨਯੋਗ ਸ਼੍ਰੀ ਰਸ਼ਪਾਲ ਸਿੰਘ ਢਿਲੋ
(ਜਨਰਲ ਸੈਕਟ੍ਰਰੀ) ਜੀ ਨੇ ਕੈਂਪ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਅਤੇ ਸਹਿਯੋਗੀਆਂ
ਨੂੰ ਸਮ੍ਰਿਤੀ ਚਿੰਨ੍ਹ ਦਿੰਦੇ ਹੋਏ ਤਹਿ ਦਿਲ ਤੋਂ ਧੰਨਵਾਦ ਕੀਤਾ।ਸੀ. ਡੀ. ਟੀ. ਪੀ. ਵਿਭਾਗ
ਵਲੋਂ ਨੇਹਾ(ਸੀ. ਡੀ. ਕੰਸਲਟੈਂਟ), ਅਖਿਲ ਭਾਟੀਆ (ਜੂਨੀਅਰ ਕੰਸਲਟੈਂਟ) ਦੇ ਯਤਨਾਂ ਸਦਕਾ
ਇਹ ਮੁਕਾਬਲਾ ਸੰਪਨ ਹੋਇਆ।