ਜਲੰਧਰ : ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ ਤਕਨੀਕੀ ਸਿੱਖਿਆ
ਨੂੰ ਨੋਜਵਾਨਾਂ ਤੱਕ ਪਹੁਚਾਉਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਦੀ
ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ
ਪ੍ਰਸਾਰ ਕੇਂਦਰ ਪਿੰਡ ਸਿੰਘਾ (ਜਲੰਧਰ) ਵਿਖੇ ਸਵੈ-ਸੇਵੀ ਸੰਸਥਾ ‘ਕੰਨਿਅਂਾ ਸਿਕਸ਼ਾ
ਪ੍ਰਸਾਰ ਸੰਗਠਨ’ ਦੇ ਸਹਿਯੋਗ ਨਾਲ ਇੱਕ ਪੋ੍ਰਗਰਾਮ ਆਯੋਜਿਤ ਕੀਤਾ ਗਿਆ।ਇਸ ਵਿੱਚ
ਲੜਕੀਆਂ ਦੁਆਰਾ ਪਲਾਸਟਿਕ ਦੀ ਵਰਤੋਂ ਰੋਕਣ ਲਈ ਕਪੜੇ ਦੇ ਥੈਲੇ ਬਣਾਉਣ ਦੇ ਮੁਕਾਬਲੇ
ਹੋਏ।ਇਸ ਮੌਕੇ ਤੇ ਸ਼੍ਰੀ ਐਸ.ਐਸ ਚੋਹਾਨ ਵਿਸ਼ੇਸ਼ ਮਹਿਮਾਨ ਸਨ।ਮੈਡਮ ਜਸਵਿੰਦਰ
ਕੌਰ ਨੇ ਇਹਨਾਂ ਸਿੱਖਿਆਰਥਣਾਂ ਨੂੰ ਸਿਲਾਈ-ਕਢਾਈ ਕਰਨ ਦੀ ਟ੍ਰੇਨਿੰਗ ਦਿੱਤੀ।ਇਸ
ਮੋਕੇ ਤੇ ਲਗਭਗ 20 ਲੜਕੀਆਂ ਨੇ ਪਲਾਸਟਿਕ ਦੀ ਵਰਤੋਂ ਰੋਕਣ ਲਈ ਕਪੜੇ ਦੇ ਥੈਲੇ ਬਣਾਏ
ਤਾਕਿ ਪ੍ਰਦੂਸ਼ਨ ਤੇ ਰੋਕ ਲਗਾਈ ਜਾ ਸਕੇ ਅਤੇ ਸਵੱਛਤਾ ਨੂੰ ਬਰਕਰਾਰ ਰੱਖਿਆ ਜਾ
ਸਕੇ।ਸਿੱਖਿਆਰਥਣਾਂ ਇਹ ਕਲਾ ਸਿੱਖ ਕੇ ਸਵੈ ਰੋਜਗਾਰ ਬਣਕੇ ਆਪਣੀ ਜੀਵਕਾ ਕਮ੍ਹਾ
ਸਕਣਗੀਆ।ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਦੀ ਸਰਵਪੱਖੀ ਸਕੀਮ
ਦੇ ਜਾਗਰੂਕ ਪੱਖ ਨੂੰ ਉੱਜਾਗਰ ਕਰਨ ਲਈ ਇਸ ਵਿਸ਼ੇਸ਼ ਮੋਕੇ ਤੇ ਪ੍ਰੋ. ਕਸ਼ਮੀਰ ਕੁਮਾਰ
ਇੰਟ੍ਰਨਲ ਕੋਅ੍ਰਾਡੀਨੇਟਰ ਨੇ ਲੜਕੀਆਂ ਨੂੰ ਅੱਗੇ ਵਧਣ ਦਾ ਸਦੇਸ਼ ਦਿੱਤਾ।ਇਸ ਮੋਕੇ ਤੇ
ਨੇਹਾ ਸੀ. ਡੀ. ਕੰਸਲਟੈਂਟ ਵਲੋਂ (ਸੇ ਨੋ ਟੂ ਪਲਾਸਟਿੱਕ) ਦਾ ਸੁਨੇਹਾ ਦਿੱਤਾ ਅਤੇ ਨਾਰੀ
ਨੂੰ ਸ਼ਕਤੀਸ਼ਾਲੀ ਬਨਣ ਲਈ ਸੇਧ ਦਿੱਤੀ ਗਈ।ਇਸ ਮੁਕਾਬਲੇ ਵਿੱਚ ਸੁਖਚੈਨ ਦੇਵੀ ਅਤੇ
ਸਿਮਰਜੀਤ ਅੱਬਲ ਰਹੀਆਂ।ਮਨਜੀਤ ਅਤੇ ਪੂਨਮ ਨੇ ਦੂਸਰਾ,ਰਾਜਵਿੰਦਰ ਕੋਰ ਅਤੇ ਸੀਮਾ ਦੇਵੀ
ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਜੇਤੂ ਸਿੱਖਿਆਰਥਣਾਂ ਨੂੰ ਸਨਮਾਨਿਤ ਕੀਤਾ
ਗਿਆ।ਪ੍ਰਸਾਰ ਕੇਂਦਰ ਦੇ ਸਮੂਹ ਸਟਾਫ , ਸੀ. ਡੀ. ਟੀ. ਪੀ. ਵਿਭਾਗ ਵਲੋਂ ਨੇਹਾ (ਸੀ. ਡੀ.
ਕੰਸਲਟੈਂਟ) ਅਤੇ ਅਖਿਲ ਭਾਟੀਆ (ਜੂਨੀਅਰ ਕੰਸਲਟੈਂਟ) ਦੇ ਯਤਨਾਂ ਸਦਕਾ ਇਹ ਮੁਕਾਬਲਾ
ਸੰਪਨ ਹੋਇਆ।