ਜਲੰਧਰ : ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ
ਤਕਨੀਕੀ ਸਿੱਖਿਆ ਨੂੰ ਨੋਜਵਾਨਾਂ ਤੱਕ ਪਹੁਚਾਉਣ ਅਤੇ ਉਨ੍ਹਾਂ ਦਾ ਜੀਵਨ
ਪੱਧਰ ਉੱਚਾ ਚੁੱਕਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ ਪ੍ਰਿੰਸੀਪਲ
ਡਾ. ਜਗਰੂਪ ਸਿੰਘ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਦੀ
ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ
ਵਲੌਂ ਆਪਣੇ ਪ੍ਰਸਾਰ ਕੇਂਦਰ ਭੋਗਪੁਰ ਵਿਖੇ ਲੜਕੀਆਂ ਦੇ ਮੇਂਹਦੀ ਲਗਾਉਣ
ਦੇ ਮੁਕਾਬਲੇ ਕਰਵਾਏ ਗਏ।ਇਸ ਕੇਂਦਰ ਵਿੱਚ ਕੰਪਿਊਟਰ ਐਪਲੀਕੇਸ਼ਨ,
ਬਿਉਟੇਸ਼ਨ ਅਤੇ ਸਿਲਾਈ-ਕਢਾਈ ਦੇ ਕੋਰਸ ਚਲਾਏ ਜਾ ਰਹੇ ਸਨ।ਸਵੈ-ਰੋਜਗਾਰ ਹੋਣ
ਲਈ ਬਿਉਟੇਸ਼ਨ ਕੋਰਸ ਵਿੱਚ ਤਕਰੀਬਨ 20 ਵਿੱਦਿਆਰਥਣਾਂ ਸਿੱਖਿਆ ਪ੍ਰਾਪਤ ਕਰ
ਰਹੀਆਂ ਹਨ।ਅੱਜ ਸ਼੍ਰੀ ਸੁਖਦੇਵ ਰਾਜ ਮੁੱਖੀ ਕੇਂਦਰ ਜੀ ਦੀ ਅਗਵਾਈ ਵਿੱਚ ਇੱਕ
ਪ੍ਰੋਗਰਾਮ ਆਯੋਜਿਤ ਕਰਕੇ ਮੈਂਡਮ ਵੰਦਨਾ ਵਲੋਂ ਲੜਕੀਆ ਦੇ ਮੇਂਹਦੀ
ਲਗਾਉਣ ਦੇ ਮੁਕਾਬਲੇ ਕਰਵਾਏ ਗਏ।ਮੈਂਡਮ ਨੇਹਾ(ਸੀ. ਡੀ. ਕੰਸਲਟੈਂਟ) ਦੀ
ਮੋਜੂਦਗੀ ਵਿੱਚ ਜੇਤੂ ਵਿੱਦਿਆਰਥਣਾਂ ਚੁਣ ਕੇ ਸੰਨਮਾਨਿਤ ਕੀਤੀਆਂ
ਗਈਆਂ।ਇਸ ਮੁਬਾਰਕ ਮੋਕੇ ਤੇ ਗਣਤੰਤਰ ਦਿਵਸ ਨੂੰ ਸਮ੍ਰਪਿੱਤ ਇੱਕ ਰੰਗੀਨ
ਇਸ਼ਤਿਹਾਰ ਜਾਰੀ ਕੀਤਾ ਗਿਆ ਤਾਂਕਿ ਬੱਚੇ ਇਸਦੀ ਮਹੱਤਤਾ ਸਮਝ ਸਕਣ।ਇਹ
ਮੁਕਾਬਲਾ ਸਾਰਿਆਂ ਦੇ ਦਿੱਲਾਂ ਤੇ ਅਮਿੱਟ ਛਾਪ ਛੱਡ ਗਿਆ।