ਜਲੰਧਰ : ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ ਤਕਨੀਕੀ
ਸਿੱਖਿਆ ਨੂੰ ਨੋਜਵਾਨਾਂ ਤੱਕ ਪਹੁਚਾਉਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਦੀ
ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ
ਪਸਾਰ ਕੇਂਦਰ ਡਾ. ਬੀ.ਆਰ ਅੰਬੇਦਕਰ ਭਵਨ, ਜਲੰਧਰ ਵਿਖੇ ਸਵੈ-ਸੇਵੀ ਸੰਸਥਾ “ਸਪੀਡ
ਸੋਸਾਇਟੀ” ਦੇ ਸਹਿਯੋਗ ਨਾਲ ਇੱਕ “ਸਰਟੀਫਿਕੇਟ ਵੰਡ ਸਮਾਰੋਹ” ਅਯੋਜਿਤ ਕੀਤਾ ਗਿਆ।ਇਸ
ਮੌਕੇ ਤੇ ਲਾਹੋਰੀ ਰਾਮ ਬਾਲੀ (ਅਡੀਟਰ ਭੀਮ ਪੱਤ੍ਰਿਕਾ) ਮੁੱਖ ਮਹਿਮਾਨ ਅਤੇ ਡਾ.
ਰਾਮ ਲੁਬਾਇਆ ਜੱਸੀ (ਆਈ.ਪੀ.ਐਸ.) ਵਿਸ਼ੇਸ਼ ਮਹਿਮਾਨ ਸਨ।ਕਲੱਬ ਦੇ ਜਨਰਲ ਸੈਕਟ੍ਰੀ
ਜਨਕ ਰਾਜ ਚੋਹਾਨ ਅਤੇ ਹੋਰ ਮੈਂਬਰਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ
ਕੀਤਾ।ਸੀ. ਡੀ. ਟੀ. ਪੀ. ਵਿਭਾਗ ਵਲੋਂ ਇੱਥੇ ਸਿੱਖਿਆਰਥੀਆਂ ਨੂੰ 6 ਮਹੀਨੇ ਦਾ ਕੰਪਿਉਟਰ
ਐਪਲੀਕੇਸ਼ਨ ਕੋਰਸ ਕਰਵਾਇਆ ਜਾਂਦਾ ਹੈ ਤਾਂਕਿ ਸਿੱਖਿਆਰਥੀ ਸਿੱਖ ਕੇ ਸਵੈ ਰੋਜਗਾਰ
ਬਣਕੇ ਆਪਣੀ ਜੀਵਕਾ ਕਮ੍ਹਾ ਸਕਣ।ਮੈਡਮ ਰਵਿੰਦਰ ਕੌਰ ਨੇ ਇਹਨਾਂ ਸਿੱਖਿਆਰਥੀਆਂ
ਨੂੰ ਸਿੱਖਿਅਤ ਕੀਤਾ।ਅੱਜ ਕੋਰਸ ਪੂਰਾ ਹੋਣ ਉਪਰੰਤ 17 ਸਿੱਖਿਆਰਥੀਆਂ ਨੂੰ
ਸਰਟੀਫਿਕੇਟ ਵੰਢੇ ਗਏ। ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਦੀ
ਸਰਵਪੱਖੀ ਸਕੀਮ ਦੇ ਜਾਗਰੂਕ ਪੱਖ ਨੂੰ ਉੱਜਾਗਰ ਕਰਨ ਲਈ ਇਸ ਵਿਸ਼ੇਸ਼ ਮੋਕੇ ਤੇ ਪ੍ਰੋ.
ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਨੇ ਸਿੱਖਿਆਰਥੀਆਂ ਨੂੰ ਸਮੇਂ ਦੇ ਹਾਣੀ
ਹੋਣ ਅਤੇ ਹੁਨਰ ਮੰਦ ਬਣ ਕੇ ਸਮਾਜ ਵਿੱਚ ਅੱਗੇ ਵਧਣ ਲਈ ਪ੍ਰੇਰਿਆ।ਉਨ੍ਹਾ ਨੇ
ਸਿੱਖਿਆਰਥੀਆਂ ਨੂੰ ਤਕਨੀਕੀ ਸਿੱਖਿਆ ਨਾਲ ਜੂੜ ਕੇ ਦੇਸ਼ ਅਤੇ ਸਮਾਜ ਦੇ ਸਰਵਪੱਖੀ
ਵਿਕਾਸ ਵਿੱਚ ਜੁੜਨ ਦੀ ਗੱਲ ਕਹੀ।ਇਸ ਮੋਕੇ ਤੇ ਲਾਹੋਰੀ ਰਾਮ ਬਾਲੀ ਅਤੇ ਰਾਮ ਲਾਲ
ਦਾਸ ਜੀ ਨੇ ਗਰੀਬ ਲੋਕਾ ਨੂੰ ਸਿੱਖਿਅਤ ਕਰਨ ਸਬੰਧੀ ਆਪਣੇ ਵੱਢਮੁਲੇ ਵਿਚਾਰ ਪੇਸ਼
ਕੀਤੇ।ਕਲੱਬ ਦੇ ਹੋਰ ਮੈਬਰਾਂ ਅਤੇ ਸਿੱਖਿਆਰਥਣਾਂ ਨੇ ਨਾਰੀ ਸ਼ਕਤੀ ਤੇ ਆਪਣੇ ਵਿਚਾਰ
ਪੇਸ਼ ਕੀਤੇ।ਜਿੱਥੇ ਦੇਵ ਰਾਜ ਬੰਦਨਾਂ ਨੇ ਸਟੇਜ ਦਾ ਸੰਚਾਲਨ ਕੀਤਾ ਉੱਥੇ ਸੀ. ਡੀ. ਟੀ.
ਪੀ. ਦੀ ਨੇਹਾ (ਸੀ. ਡੀ. ਕੰਸਲਟੈਂਟ) ਦੇ ਯਤਨਾਂ ਸਦਕਾ ਇਹ ਸਮਾਰੋਹ ਸਾਰਿਆ ਦੇ ਦਿੱਲਾਂ ਤੇ
ਅਮਿੱਟ ਛਾਪ ਛੱਡ ਗਿਆ।