ਜਲੰਧਰ: ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਮੇਹਰ ਰੰਦ ਪੋਲੀਟੈਕਨਿਕ ਕਾੱਲਜ ਦੇ ਫਾਰਮੇਸੀ ਵਿਭਾਗ ਵਲੋਂ ‘ਕਾਲਜ ਵਿਦਿਆਰਥੀਆਂ ਵਿੱਚ ਲਾਈਫ ਸਕਿਲਜ਼’ ਵਿਸ਼ੇ ਤੇ ਵੇਬੀਨਾਰ ਕਰਵਾਇਆ ਗਿਆ । ਵਿਭਾਗ ਮੁੱਖੀ ਡਾ. ਸੰਜੇ ਬਾਂਸਲ ਨੇ ਦੱਸਿਆ ਕਿ ਇਹ ਪੰਜਾਬ ਸਰਕਾਰ ਦੇ “ਮਿਸ਼ਨ ਫਤਿਹ” ਹੇਠ ਕਰਵਾਇਆ ਜਾ ਰਿਹਾ ਹੈ । ਕੋੳਰਡੀਨੇਟਰ ਮੀਨਾ ਬਂਾਸਲ ਨੇ ਕਿਹਾ ਕਿ ਇਹ ‘ਪਿਮਜ਼ ਹਸਪਤਾਲ ਦੇ ਸਹਿਯੋਗ ਨਾਲ ਕੀਤਾ ਗਿਆ । ਉੰਨਾ ਨੇ ਪਿਮਜ਼ ਦੇ ਪੀ-ਆਰ-ੳੋ ਸ਼ੀਤਲ ਜੀ ਅਤੇ ਮੁਖ ਵਕਤਾ ਡਾ ਅਨੁਰਾਧਾ ਬਾਂਸਲ ਦਾ ਸਵਾਗਤ ਕੀਤਾ । ਡਾ. ਅਨੁਰਾਧਾ ਪਿਮਜ਼ ਦੇ ਪੀਡੀੲਟਰਿਕ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ ਅਤੇ ਨਵਜਾਤ ਬੱਚਿਆ ਦੀ ਦੇਖਭਾਲ ਦੇ ਸਪੈਸ਼ਲਿਸਟ ਹਨ । ਉਨਾਂ ਨੂੰ ੀਝਫ ਵਲੋਂ ਬੈਸਟ ਉਰੀਜਨਲ ਰਿਸਰਚ ਅਵਾਰਡ ਵੀ ਦਿਤਾ ਗਿਆ ਹੈ । ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਕੋਵਿਡ-19 ਕਾਰਨ ਅੱਜਕਲ ਸੱਭ ਦਾ ਖਾਸ ਕਰਕੇ ਵਿਦਿਆਰਥੀਆਂ ਦਾ ਲਾਈਫ ਸਟਾਇਲ ਬਦਲ ਗਿਆ ਹੈ । ਉਹ ਘਰ ਬੈਠ ਕੇ ਆਨਲਾਇਨ ਪੜਾਈ ਕਰ ਰਹੇ ਹਨ । ਘਰ ਤੋਂ ਨਿਕਲਣ ਤੋਂ ਡਰਦੇ ਹਨ ਤੇ ਇਸ ਕਰਕੇ ਇਕੱਲੇਪਨ ਦਾ ਸ਼ਿਕਾਰ ਹੋ ਰਹੇ ਹਨ । ਉਨਾਂ ਨੇ ਫਾਰਮੇਸੀ ਵਿਭਾਗ ਦੇ ਇਸ ਉਪਰਾਲੇ ਲਈ ਸ਼ਲਾਘਾ ਵੀ ਕੀਤੀ ।ਡਾ. ਅਨੁਰਾਧਾ ਬਾਂਸਲ ਨੇ ਬਹੁਤ ਸਰਲ ਸ਼ਬਦਾਂ ਵਿੱਚ ਸਮਝਾਇਆ ਕਿ ਸਾਨੂੰ ਲਚੀਲਾਪਨ ਵਧਾਣਾ ਚਾਹੀਦਾ ਹੈ ਤਾਂ ਜੋ ਅਸੀਂ ਬਦਲੇ ਹਾਲਾਤਾਂ ਵਿੱਚ ਫਾਲ ਸਕੀਏ । ਕੋਵਿਡ -19 ਤੋਂ ਬੱਚਣ ਲਈ ਘਰ ਤੋਂ ਨਿਕਲਦੇ ਹੋਏ ਪੈਰੀ ਸਾਵਧਾਨੀ ਜਿਵੇਂ ਮਾਸਕ, ਸੈਨੀਟਾਇਜ਼ਰ, ਸੋਸ਼ਿਅਲ ਡਿਸਟੈਸ਼ਿੰਗ ਦੀ ਪਾਲਣਾ ਨਾ ਕਰਨੀ ਚਾਹੀਦੀ ਹੇ । ਘਰ ਬੈਠ ਕੇ ਕਸਰਤ, ਯੋਗ, ਮੈਡੀਟੇਸ਼ਨ ਜਾਂ ਕੋਈ ਵੀ ਮਨ ਪਰਚਾਵੇ ਵਾਲਾ ਕੰਮ ਕਰਨਾ ਚਾਹੀਦਾ ਹੈ ।ਵਿਭਾਗ ਮੁੱਖੀ ਡਾ. ਸੰਜੇ ਬਾੰਸਲ ਨੇ ਸਾਰੇ ਮਹਿਮਾਨਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ।ਇਸ ਵੇਬੀਨਾਰ ਵਿੱਚ ਲਗਭਗ 68 ਲੋਕਾਂ ਨੇ ਹਿੱਸਾ ਲਿਆ ਜਿਸ ਵਿੱਚ ਕਾਲਜ ਸਟਾਫ ਅਤੇ ਵਿਦਿਆਰਥੀ ਸ਼ਾਮਲ ਸਨ ।ਇਸ ਮੌਕੇ ਵਿਭਾਗਮੁਖੀ ਰਾਜੀਵ ਭਾਟੀਆ, ਮੀਨਾ ਬਾਂਸਲ, ਕਸ਼ਮੀਰ ਕੁਮਾਰ, ਮੰਜੂ ਮਨਚੰਦਾ, ਰਿਚਾ ਅਰੋੜਾ, ਗੋਰਵ ਸ਼ਰਮਾ, ਪਿੰ੍ਰਸ ਮਦਾਨ, ਕਰਨ ਇੰਦਰ ਸਿੰਘ ਅਤੇ ਹੋਰ ਹਾਜਰ ਸਨ ।