ਫਗਵਾੜਾ,9 ਅਕਤੂਬਰ (ਸ਼ਿਵ ਕੋੜਾ) ਮੈਂਟਲ ਹੈਲਥ ਯਾਨੀ ਮਾਨਸਿਕ ਸਿਹਤ ਅੱਜ ਸਭ ਤੋਂ ਵੱਡਾ ਮੁੱਦਾ ਹੈ ਤਨਾਅ ਦੇ ਕਾਰਨ ਵੱਡੀ ਗਿਣਤੀ ਵਿੱਚ ਯੂਵਾ ਅਬਾਦੀ ਇਸ ਦਾ ਸ਼ਿਕਾਰ ਹੋ ਰਹੀ ਹੈ ਇਸੇ ਕਾਰਨ ਲੋਕ ਆਤਮ ਹੱਤਿਆ ਕਰ ਰਹੇ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਗਵਾੜਾ ਡਾਕਟਰ ਕਮਲ ਕਿਸ਼ੋਰ ਨੇ ਸਿਵਲ ਸਰਜਨ ਕਪੂਰਥਲਾ ਡਾਕਟਰ ਸੁਰਿੰਦਰ ਕੁਮਾਰ ਦੇ ਹੁਕਮਾਂ ਅਤੇ ਡੀ.ਐਮ.ਸੀ. ਕਪੂਰਥਲਾ ਡਾਕਟਰ ਸਾਰਿਕਾ ਖੰਨਾ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾ ਤਹਿਤ (ਦੂਰ ਭਜਾਅ ਦੇਵਾਂਗੇ ਦਿਮਾਗ ਦੀ ਨੈਗੇਟਿਵਿਟੀ ) ਥੀਮ ਤਹਿਤ ਵਿਸ਼ਵ ਮੈਂਟਲ ਹੈਲਥ ਡੇ ਸਬੰਧੀ ਰੱਖੇ ਪ੍ਰੋਗਰਾਮ ਦੌਰਾਨ ਕੀਤਾ। ਉਹਨਾਂ ਕਿਹਾ ਕਿ ਜ਼ਰੂਰਤ ਹੈ ਲੋਕਾ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਨ ਦੀ, ਮਾਨਸਿਕ ਸਿਹਤ ਸਬੰਧੀ ਮੁੱਦਿਆ ਤੇ ਲੋਕਾਂ ‘ਚ ਜਾਗਰੂਕਤਾ ਫੈਲਾਉਣ ਦੇ ਲਈ ਵਿਸ਼ਵ ਸਿਹਤ ਸੰਗਠਨ (WHO ) ਵਲੋਂ ਹਰ ਸਾਲ 10 ਅਕਤੂਬਰ ਨੂੰ ਮਾਨਸਿਕ ਸਿਹਤ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਬੋਲਦਿਆਂ ਮਾਨਸਿਕ ਰੋਗਾ ਦੇ ਮਾਹਿਰ ਡਾਕਟਰ ਸੰਜੀਵ ਲੋਚਣ ਨੇ ਦੱਸਿਆ ਕਿ ਇਸ ਦਿਨ ਦਿਮਾਗੀ ਬਿਮਾਰੀ ਤੇ ਚਰਚਾ ਕਰ ਲੋਕਾਂ ਨੂੰ ਦੱਸਿਆ ਜਾਦਾ ਹੈ ਕਿ ਇਸ ਬਿਮਾਰੀ ਦੇ ਲੱਛਣ ਕਿਵੇਂ ਪਹਿਚਾਣਣੇ ਹਨ ਕੋਈ ਗੰਭੀਰ ਮਰੀਜ਼ ਨਜਰ ਆ ਰਿਹਾ ਹੈ ਤਾਂ ਉਸ ਨਾਲ ਕਿਹੋ ਜਿਹਾ ਵਰਤਾਓ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਡਾਕਟਰਾਂ ਦੇ ਮੁਤਾਬਕ ਸਕਰਾਤਮਿਕ ਸੋਚ ਇਸ ਬਿਮਾਰੀ ਨਾਲ ਲੜਣ ਦਾ ਸਭ ਤੋਂ ਵੱਡਾ ਹਥਿਆਰ ਹੈ ਮਰੀਜਾਂ ਦੇ ਆਸ-ਪਾਸ ਸਕਰਾਤਮਿਕ ਵਾਤਾਵਰਨ ਰੱਖਿਆ ਜਾਵੇ , ਉਨ੍ਹਾਂ ਨੂੰ ਸਕਰਾਤਮਿਕ ਕਿਤਾਬਾ ਪੜ੍ਹਨ ਦੇ ਲਈ ਪ੍ਰੇਰਿਆ ਜਾਵੇ ,ਨਾਲ ਹੀ ਚੰਗੇ ਵਿਚਾਰ ਵਾਲੇ ਸਲੋਗਨ ਪੜ੍ਹਨ ਨੂੰ ਦਿੱਤੇ ਜਾਣ । ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਇਕੱਲਿਆਂ ਰੱਖਣਾ, ਹਰ ਦਮ ਸੋਚ ਵਿਚਾਰ ‘ਚ ਰਹਿਣਾ, ਕਿਸੇ ਨਾਲ ਵੀ ਗੱਲ ਕਰਨ ਨੂੰ ਦਿਲ ਨਾ ਕਰਣਾ, ਹਰ ਵੇਲੇ ਮਾੜੀ ਸੋਚ ਰੱਖਣਾ, ਚਿੜ-ਚਿੜ੍ਹਾਪਣ, ਸੁਸਾਇਡ ਮਾਨਸਿਕਤਾ,ਗੁੱਸਾ ਜਿਆਦਾ ਆਉਣਾ, ਮਾਨਸਿਕ ਤੌਰ ਤੇ ਜੇਕਰ ਅਜਿਹੀਆ ਆਲਾਮਤਾ ਵੇਖਣ ਨੂੰ ਮਿਲੇ ਤਾ ਕਿਸੇ ਵੀ ਚੇਲੇ ਚਾਪਟਿਆ ਕੋਲੋ ਇਲਾਜ ਸਬੰਧੀ ਨਾ ਜਾ ਕੇ ਡੀ. ਅਡੀਕਸਨ ਸੈਂਟਰ ਸਿਵਲ ਹਸਪਤਾਲ ਫਗਵਾੜਾ ਵਿਖੇ ਮਾਹਿਰ ਡਾਕਟਰ ਕੋਲੋਂ ਇਲਾਜ ਕਰਵਾਉਣ ਤਾਂ ਜੋ ਆਪਣੀ ਕੀਮਤੀ ਜਾਨ ਬਚਾਈ ਜਾ ਸਕੇ। ਇਸ ਮੌਕੇ ਮੈਡੀਕਲ ਸਟਾਫ ਅਤੇ ਪੈਰਾਮੈਡੀਕਲ ਸਟਾਫ ਮੌਜੂਦ ਸੀ।