ਜਲੰਧਰ (01-07-2021): ਸਿਵਲ ਸਰਜਨ ਡਾ. ਬਲਵੰਤ ਸਿੰਘ ਦੀ ਪ੍ਰਧਾਨਗੀ ਵਿੱਚ ਸਿਵਲ ਸਰਜਨ ਦਫਤਰ ਜਲੰਧਰ ਵਿਖੇ
ਮੈਟਰਨਲ ਡੈਥ ਰਿਵਿਉ (ਐਮ.ਡੀ.ਆਰ.) ਕਮੇਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਗਰਭ ਦੌਰਾਨ, ਜਣੇਪੇ ਜਾਂ ਜਣੇਪੇ ਦੇ 42
ਦਿਨਾਂ ਦੇ ਅੰਦਰ ਹੋਣ ਵਾਲੀਆਂ ਔਰਤਾਂ ਦੀ ਮੌਤ ਦਾ ਕਾਰਣ ਲੱਭਣ ਅਤੇ ਉਨ੍ਹਾਂ ਕਾਰਣਾਂ ਨੂੰ ਰੋਕਣ ਦੇ ਸਬੰਧ ਵਿੱਚ ਰਣਨੀਤੀ ਤਿਆਰ
ਕਰਨ ਦੇ ਲਈ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਕੁਮਾਰ ਗੁਪਤਾ, ਡਾ. ਕੁਲਵਿੰਦਰ ਕੌਰ ਐਸ.ਐਮ.ਓ. ਗਾਇਨੀ ਸਿਵਲ
ਹਸਪਤਾਲ ਜਲੰਧਰ, ਡਾ. ਗੁਰਮੀਤ ਕੌਰ ਗਾਇਨੀਕੋਲੋਜਿਸਟ, ਡਾ. ਭੁਪਿੰਦਰ ਸਿੰਘ ਮੈਡੀਕਲ ਸਪੇਸ਼ਲਿਸਟ ਸਿਵਲ ਹਸਪਤਾਲ
ਜਲੰਧਰ, ਐਸ.ਐਮ.ਓ. ਕਰਤਾਰਪੁਰ ਡਾ. ਕੁਲਦੀਪ ਸਿੰਘ, ਕਿਰਪਾਲ ਸਿੰਘ ਝੱਲੀ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ,
ਨੀਰਜ ਸ਼ਰਮਾ ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ, ਮੋਨਿਕਾ ਜਿਲ੍ਹਾ ਅੰਕੜਾ ਸਹਾਇਕ ਅਤੇ ਕੇਸਾਂ ਨਾਲ ਸਬੰਧਤ ਵੱਖ-ਵੱਖ
ਹਸਪਤਾਲਾਂ ਦੇ ਨੁਮਾਇਂਦੇ ਅਤੇ ਸਬੰਧਤ ਸਟਾਫ ਹਾਜਰ ਸੀ।
ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਣੇਪੇ ਦੌਰਾਨ ਹੋਈਆਂ ਮੌਤਾਂ ਨੂੰ ਰੋਕਣ ਦੇ ਲਈ ਲਗਾਤਾਰ
ਉਪਰਾਲੇ ਕੀਤੇ ਜਾ ਰਹੇ ਹਨ, ਪਰ ਲੋੜ ਉਹਨਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ ਤੇ ਉਸ 'ਤੇ ਅਮਲ ਕਰਨ ਦੀ ਹੈ। ਉਹਨਾਂ ਕਿਹਾ
ਕਿ ਗਰਭ ਅਵਸਥਾ ਅਤੇ ਜਣੇਪੇ ਦੌਰਾਨ ਕਿਸੇ ਵੀ ਔਰਤਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਜੇਕਰ ਸਮੇਂ ਸਿਰ
ਉਹ ਹਸਪਤਾਲ ਤੱਕ ਪਹੁੰਚ ਜਾਵੇ ਅਤੇ ਮਾਹਰ ਡਾਕਟਰ ਤੋਂ ਉਸਦਾ ਇਲਾਜ ਸ਼ੁਰੂ ਹੋ ਜਾਵੇ, ਤਾਂ ਇਹਨਾਂ ਸੱਮਸਿਆ 'ਤੇ ਬਹੁਤ ਹੱਦ
ਤੱਕ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਹਰ ਮਹੀਨੇ ਦੀ 9 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ
ਦੇ ਤਹਿਤ ਲੱਗਣ ਵਾਲੇ ਕੈਂਪ ਦੌਰਾਨ ਹਰੇਕ ਗਰਭਵਤੀ ਔਰਤ ਦੀ ਜਾਂਚ ਔਰਤ ਰੋਗਾਂ ਦੇ ਮਾਹਿਰ ਡਾਕਟਰ ਤੋਂ ਹੀ ਕਰਵਾਈ ਜਾਵੇ।
ਜੇਕਰ ਕਿਸੇ ਸੰਸਥਾ ਵਿੱਚ ਮਾਹਰ ਮਹਿਲਾ ਡਾਕਟਰ ਮੌਜੂਦ ਨਹੀਂ ਹਨ, ਤਾਂ ਉਹ ਕਿਸੇ ਪ੍ਰਾਈਵੇਟ ਡਾਕਟਰ ਦਾ ਸਹਿਯੋਗ ਲੈਣ। ਪਰੰਤੂ
ਗਰਭਵਤੀਆਂ ਦੀ ਜਾਂਚ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ।
ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਕੁਮਾਰ ਗੁਪਤਾ ਨੇ ਕਿਹਾ ਕਿ ਮਾਇਗ੍ਰੇਟਰੀ ਜਾਂ ਹਾਈ ਰਿਸਕ ਇਲਾਕਿਆਂ ਵਿੱਚ ਰਹਿਣ
ਵਾਲੀਆਂ ਗਰਭਵਤੀ ਔਰਤਾਂ ਦਾ ਜਲਦ ਤੋਂ ਜਲਦ ਰਜਿਸਟ੍ਰੇਸ਼ਨ ਕਰਕੇ ਉਹਨਾਂ ਦੀ ਡਾਕਟਰੀ ਜਾਂਚ ਕਰਵਾਈ ਜਾਵੇ। ਇਸ ਸਦਕਾ
ਉਹਨਾਂ ਨੂੰ ਜਣੇਪੇ ਦੌਰਾਨ ਹੋਣ ਵਾਲੀਆਂ ਮੁਸ਼ਕਲਾਂ ਅਤੇ ਕਿਸੇ ਤਰ੍ਹਾਂ ਦੀ ਅਣਹੋਣੀ ਤੋਂ ਬਚਾਇਆ ਜਾ ਸਕਦਾ ਹੈ। ਇਸਦੇ ਨਾਲ ਹੀ
ਉਹਨਾਂ ਨੇ ਇਹ ਵੀ ਕਿਹਾ ਕਿ ਜੱਚਾ ਅਤੇ ਬੱਚਾ ਦੀ ਦੇਖਭਾਲ ਲਈ ਚਲ ਰਹੀਆਂ ਵੱਖ-ਵੱਖ ਯੋਜਨਾਵਾਂ ਨੂੰ ਹਰ ਘਰ ਅਤੇ ਹਰ ਤਬਕੇ
ਦੇ ਲੋਕਾਂ ਤੱਕ ਪਹੁੰਚਾਇਆ ਜਾਵੇ, ਤਾਂ ਜੋ ਉਹ ਇਹਨਾਂ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ।