ਜਲੰਧਰ : ਦੁਆਬਾ ਕਾੱਲਜ ਦੇ ਐਜੂਕੇਸ਼ਨ ਵਿਭਾਗ ਵੱਲੋਂ ਮੈਥੇਡੋਲੋਜੀ ਆਫ ਟੀਚਿੰਗ ਲਰਨਿੰਗ ਵਿਸ਼ੇ ’ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰੋ. ਮਦਨ ਮੋਹਨ ਝਾ-ਨਿਦੇਸ਼ਕ ਸਿੱਖਿਆ ਵਿਭਾਗ-ਕੇਂਦਰ ਸੰਸ¬ਕ੍ਰਤ ਵਿਸ਼ਵਵਿਦਿਆਲਾ ਬਤੌਰ ਮੁੱਖ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿ. ਡਾ. ਨਰੇਸ਼ ਕੁਮਾਰ ਧੀਮਾਨ, ਡਾ. ਅਵਿਨਾਸ਼ ਬਾਵਾ-ਵਿਭਾਗਮੁਖੀ, ਪ੍ਰਾਧਿਆਪਕ ਅਤੇ 50 ਵਿਦਿਆਰਥੀਆਂ ਨੇ ਕੀਤਾ । ਪ੍ਰੋ. ਮਦਨ ਮੋਹਨ ਝਾ ਨੇ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਤਕਨੀਕ ਨਾਲ ਜੋੜਨ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਦੇ ਲਈ ਉਨ੍ਹਾਂ ਨੇ ਸੰਸਕ੍ਰਿਤ ਭਾਸ਼ਾ ਦੇ ਸਾਫਟਵੇਅਰ, ਐਪਲੀਕੇਸ਼ਨਜ਼, ਵਿਸ਼ਿਸ਼ਟ ਪਾਵਰਪੁਆਇੰਟ ਪ੍ਰੈਜੇਨਟੇਸ਼ਨ ਜਾਰੀ ਕੀਤੀ ਹੈ ਜਿਸ ਦੀ ਮਦਦ ਨਾਲ ਸੰਸਕ੍ਰਿਤ ਦੇ ਪਾਠ ਯੋਜਨ ਵਿੱਚ ਇਸਤੇਮਾਲ ਕਰਕੇ ਸੰਸਕ੍ਰਿਤ ਦੀ ਸਿੱਖਿਆ ਨੂੰ ਰੋਚਕ ਬਣਾਉਣ ਦੇ ਤੌਰ ਤਰੀਕੇ ਅਪਣਾਏ ਗਏ ਹਨ । ਇਸੀ ਤਰ੍ਹਾਂ ਹੀ ਉਨ੍ਹਾਂ ਨੇ ਪਾਵਰਪੁਆਇੰਟ ਪ੍ਰੈਜੇਨਟੇਸ਼ਨ ਦੇ ਅੰਤਰਗਤ ਹਾਇਪਰ Çਲੰਕ ਇਸਤੇਮਾਨ ਕਰਕੇ ਉਸ ਨੂੰ ਰੋਚਕ ਬਣਾਇਆ ਹੈ ਜਿਸ ਨਾਲ ਦੂਜੇ ਭਾਬਾ ਵਿੱਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ । ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ ਨੇ ਮੁਖ ਬੂਲਾਰੇ ਦਾ ਧੰਨਵਾਦ ਕੀਤਾ। ਦੁਆਬਾ ਕਾਲੱਜ ਵਿੱਚ ਅਯੋਜਤ ਵੈਬੀਨਾਰ ਵਿੱਚ ਪ੍ਰੋ. ਮਦਨ ਲਾਲ ਝਾ ਹਾਜਰ ਨੂੰ ਸੰਬੋਧਿਤ ਕਰਦੇ ਹੋਏ ।