ਮੋਗਾ : ਮੋਗਾ ਵਿੱਚ ਦੁਕਾਨਦਾਰ ਨੂੰ ਪਿਸਤੌਲ ਦੀ ਨੋਕ ‘ਤੇ ਅਗਵਾ ਕਰਨ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ, 2 ਨਕਾਬਪੋਸ਼ਾਂ ਨੇ ਇਸ ਵਾਰਦਾਤ ਨੂੰ ਬੜੀ ਹੀ ਪਲਾਨਿੰਗ ਨਾਲ ਅੰਜਾਮ ਦਿੱਤਾ ਹੈ,ਇੰਨਾ ਦੋਵਾਂ ਨਕਾਬਪੋਸ਼ ਦੀਆਂ ਤਸਵੀਰਾਂ CCTV ਵਿੱਚ ਕੈਦ ਹੋਇਆ ਨੇ, ਦਰਾਸਲ ਦੁਕਾਨਦਾਰ ਹਰ ਰੋਜ਼ ਦੀ ਤਰ੍ਹਾਂ ਮੋਗਾ ਦੇ ਧਰਮਕੋਟ ਵਿੱਚ ਮਾਤਾ ਸੰਤੋਸ਼ੀ ਮੰਦਰ ਦੇ ਕੋਲ ਆਪਣੀ ਗੱਡੀ ਖੜੀ ਕਰਦਾ ਸੀ, ਉਸੇ ਥਾਂ ਤੋਂ ਬਾਅਦ ਉਹ ਆਪਣੀ ਦੁਕਾਨ ‘ਤੇ ਜਾਂਦਾ ਸੀ, ਰੋਜ਼ਾਨਾ ਵਾਂਗ ਜਦੋਂ ਉਹ ਆਪਣੀ ਗੱਡੀ ਖੜੀ ਕਰਨ ਲੱਗਿਆ ਤਾਂ ਉਸ ਦਾ ਇੰਤਜ਼ਾਰ ਕਰ ਰਹੇ 2 ਨਕਾਬਪੋਸ਼ ਅਗਵਾਕਾਰਾਂ ਨੇ ਉਸ ਨੂੰ ਗੱਡੀ ਦੇ ਅੰਦਰ ਧੱਕਾ ਦਿੱਤਾ ਹੈ ਅਤੇ ਉਸੇ ਦੀ ਗੱਡੀ ਵਿੱਚ ਅਗਵਾ ਕਰਕੇ ਲੈ ਗਏ, ਸੀਸੀਟੀਵੀ ਵਿੱਚ ਗੱਡੀ ਜਾਂਦੀ ਹੋਈ ਨਜ਼ਰ ਵੀ ਆ ਰਹੀ ਹੈ
ਅਗਵਾਕਾਰ ਕੌਣ ਸਨ ? ਕਿਸ ਮਕਸਦ ਨਾਲ ਦੁਕਾਨਦਾਰ ਨੂੰ ਅਗਵਾ ਕੀਤਾ ਗਿਆ ? ਇਸ ਦੀ ਪੁਲਿਸ ਜਾਂਚ ਕਰ ਰਹੀ ਹੈ, ਪਰ ਇੱਕ ਗੱਲ ਸਾਫ਼ ਹੈ ਕਿ ਅਗਵਾ ਦੀ ਇਸ ਪੂਰੀ ਵਾਰਦਾਤ ਨੂੰ ਪੂਰੀ ਪਲੈਨਿੰਗ ਅਤੇ ਰੇਕੀ ਤੋਂ ਬਾਅਦ ਹੀ ਅੰਜਾਮ ਦਿੱਤਾ ਗਿਆ ਹੈ, ਕਿਡਨੈਪਰ ਨੂੰ ਪੂਰੀ ਜਾਣਕਾਰੀ ਸੀ ਕਿਸ ਵੇਲੇ ਦੁਕਾਨਦਾਰ ਘਰੋਂ ਨਿਕਲ ਦਾ ਹੈ ਕਿੰਨੇ ਵਜੇ ਗੱਡੀ ਪਾਰਕ ਕਰਦਾ ਹੈ ਕਦੋਂ ਦੁਕਾਨ ‘ਤੇ ਪਹੁੰਚ ਦਾ ਹੈ, ਕਦੋਂ ਉਸ ਨੂੰ ਅਸਾਨੀ ਨਾਲ ਅਗਵਾ ਕੀਤਾ ਜਾ ਸਕਦਾ ਹੈ, ਹੁਣ ਤੱਕ ਕਿਡਨੈਪਰ ਦੀ ਪਛਾਣ ਨਹੀਂ ਹੋ ਸਕੀ ਹੈ,ਪਰ ਸੀਸੀਟੀਵੀ ਵਿੱਚ ਉਨ੍ਹਾਂ ਦੀ ਫੁੱਟੇਜ ਜ਼ਰੂਰ ਕੈਦ ਹੋਈ ਹੈ,ਤਸਵੀਰਾਂ ਮੁਤਾਬਿਕ ਇੱਕ ਅਗਵਾਕਾਰ ਨੇ ਸਫ਼ੇਦ ਕਮੀਜ਼ ਪਾਈ ਹੈ ਉਸ ਨੇ ਕੱਪੜੇ ਨਾਲ ਮੂੰਹ ਨੂੰ ਡੱਕਿਆ ਹੋਇਆ ਹੈ ਜਦਕਿ ਦੂਜੇ ਸ਼ਖ਼ਸ ਨੇ ਕੇਸਰੀ ਰੰਗ ਦਾ ਪਟਕਾ ਬਨਿਆ ਹੋਇਆ ਹੈ ਉਸ ਨੇ ਵੀ ਮੂੰਹ ‘ਤੇ ਰੂਮਾਲ ਬਣਿਆ ਹੈ ਪਰ ਰੂਮਾਲ ਨੀਚੇ ਹੋਣ ਦੀ ਵਜ੍ਹਾਂ ਕਰ ਕੇ ਉਸ ਦਾ ਚਿਹਰਾ ਵਿਖਾਈ ਦੇ ਰਿਹਾ ਹੈ,ਦੂਜੇ ਅਗਵਾ ਦੀ ਤਸਵੀਰ ਪੁਲਿਸ ਦੇ ਲਈ ਵੱਡੀ ਲੀਡ ਸਾਬਿਤ ਹੋ ਸਕਦੀ ਹੈ,ਕਿਉਂਕਿ ਉਸ ਦੇ ਚਿਹਰੇ ਦੀ ਪਛਾਣ ਹੋ ਰਹੀ
ਮੋਗਾ ਵਿੱਚ ਇੱਕ ਹਫ਼ਤੇ ਦੇ ਅੰਦਰ ਇਹ ਪੰਜਵੀਂ ਵਾਰਦਾਤ ਹੈ ਜੋ ਸਵਾਲ ਖੜੇ ਕਰ ਰਹੀ ਹੈ ਸ਼ਹਿਰ ਦੇ ਕਾਨੂੰਨੀ ਹਾਲਾਤਾਂ ‘ਤੇ ਅਤੇ ਬੇਖ਼ੌਫ਼ ਹੋ ਰਹੇ ਜੁਰਮ ‘ਤੇ, ਤੁਹਾਨੂੰ ਸਿਲਸਿਲੇ ਵਾਰ ਇੰਨਾ ਵਾਰਦਾਤਾਂ ਬਾਰੇ ਦੱਸ ਦੇ ਹਾਂ ਕਿ ਕਿਵੇਂ ਵਾਰ-ਵਾਰ ਮੁਲਜ਼ਮ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ
– 22 ਜੁਲਾਈ ਨੂੰ 2 ਅਗਵਾਕਾਰਾਂ ਨੇ 1 ਦੁਕਾਨ ਨੂੰ ਕਿਡਨੈੱਪ ਕੀਤੀ
– 21 ਜੁਲਾਈ ਨੂੰ ਮੋਗਾ ਦੇ ਪਿੰਡ ਖੋਸਾ ਕੋਟਲਾ ਵਿੱਚ ਇੱਕ ਜ਼ਮੀਨਦਾਰ ਤੋਂ ਦਿਨ-ਦਿਹਾੜੇ ਨਕਾਬਪੋਸ਼ਾਂ ਨੇ ਮੋਟਰਸਾਇਕਲ ‘ਤੇ 1 ਲੱਖ 90 ਹਜ਼ਾਰ ਰੁਪਏ ਲੁੱਟ ਲਿਆ
– 20 ਜੁਲਾਈ ਨੂੰ ਮਨੀ ਐਕਚੇਂਜ ਵਿੱਚ 4 ਬਦਮਾਸ਼ ਹਥਿਆਰਾਂ ਨਾਲ ਅੰਦਰ ਵੜੇ ਅਤੇ ਲੁੱਟ ਤੋਂ ਬਾਅਦ ਮਨੀ ਐਕਸਚੇਂਜ ਦੇ ਮਾਲਿਕ ਨੂੰ ਜ਼ਖ਼ਮੀ ਕਰ ਗਏ
– 17 ਜੁਲਾਈ ਨੂੰ ਟਰੈਕਟਰ ‘ਤੇ ਜਾ ਰਹੇ ਇੱਕ ਨੌਜਵਾਨ ‘ਤੇ ਤਿੰਨ ਲੋਕਾਂ ਨੇ ਫਾਇਰਿੰਗ ਕੀਤੀ ਸੀ,ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ
– 14 ਜੁਲਾਈ ਨੂੰ ਇੱਕ ਸ਼ੋਅਰੂਮ ਮਾਲਿਕ ਦਾ ਅੰਧਾਧੁੰਦ ਗੋਲਿਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ