ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿਖੇ 10 ਵਜੇ ਦੇ ਕਰੀਬ ਭਾਰਤ ਲਈ ਰਣਨੀਤਕ ਰੂਪ ਨਾਲ ਅਹਿਮ ਅਟਲ ਟਨਲ (ਸੁਰੰਗ) ਦਾ ਉਦਘਾਟਨ ਕਰਨ ਜਾ ਰਹੇ ਹਨ। ਇਹ ਦੁਨੀਆ ਦੀ ਸਭ ਤੋਂ ਵੱਡੀ ਹਾਈਵੇ ਟਨਲ ਹੈ। ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਪੰਜਾਬ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦੇ ਏਅਰਪੋਰਟ ਵਿਖੇ ਪਹੁੰਚੇ, ਜਿੱਥੋਂ ਉਹ ਰੋਹਤਾਂਗ ਲਈ ਰਵਾਨਾ ਹੋਏ।