
ਜਲੰਧਰ : ਸੀ.ਪੀ.ਆਈ. ( ਐਮ. ) , ਕੁੱਲ ਹਿੰਦ ਕਿਸਾਨ ਸਭਾ , ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀ.ਆਈ.ਟੀ.ਯੂ. ਦੇ ਆਗੂਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਤਹਿਸੀਲ ਫਿਲੌਰ ਦੇ ਪਿੰਡਾਂ ਅੰਦਰ ਕਾਲੇ ਝੰਡੇ ਲਹਿਰਾਏ ਕੇ ਮੋਦੀ ਸਰਕਾਰ ਦੀਆਂ ਕਿਸਾਨ ਮਜ਼ਦੂਰ ਅਤੇ ਆਮ ਲੋਕ ਮਾਰੂ ਨੀਤੀਆਂ ਵਿਰੁੱਧ ਸਰਕਾਰ ਦੇ ਪੁਤਲੇ ਸਾੜ ਕੇ ਅੱਜ ਕਾਲਾ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਕਿਸਾਨ ਮਜ਼ਦੂਰ ਵਿਰੋਧੀ ਕਾਲੇ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ , ਖੇਤੀ ਜਿਣਸਾਂ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ। ਬਿਜਲੀ ਬਿੱਲ 2020 ਵਾਪਸ ਲਿਆ ਜਾਵੇ ਆਦਿ ਮੰਗਾਂ ਮੰਨੀਆਂ ਜਾਣ । ਜੰਡਿਆਲਾ ਮੰਜਕੀ , ਬੰਡਾਲਾ , ਰੁੜਕਾ ਕਲਾਂ , ਸਰਹਾਲੀ , ਰੰਧਾਵਾ , ਗੁਰਾਇਆ , ਜੱਜਾਂ ਕਲਾਂ , ਦਾਰਾਪੁਰ , ਧਨੀ ਪਿੰਡ , ਲੱਖਣਪਾਲ , ਢੰਡਾ , ਬਿਲਗਾ , ਸੰਗੋਵਾਲ , ਲੱਧੜ ਕਲਾਂ , ਉੱਪਲ ਭੂਪਾ , ਉਮਰਪੁਰ ਕਲਾਂ , ਚੀਮਾ ਕਲਾਂ , ਕੋਟ ਬਾਦਲ ਖਾਂ , ਨਾਹਲ , ਫਤਿਹਪੁਰ , ਫਿਲੌਰ , ਨੂਰਮਹਿਲ , ਕੰਦੋਲਾ ਕਲਾਂ ਆਦਿ ਪਿੰਡਾਂ ਅੰਦਰ ਇਸ ਐਕਸ਼ਨ ਨੂੰ ਸਫਲ ਕਰਨ ਲਈ ਕਾਮਰੇਡ ਗੁਰਚੇਤਨ ਸਿੰਘ ਬਾਸੀ ਪ੍ਰਧਾਨ ਪੰਜਾਬ ਕਿਸਾਨ ਸਭਾ , ਸੁਖਪ੍ਰੀਤ ਸਿੰਘ ਜੌਹਲ ਸਕੱਤਰ ਕਿਸਾਨ ਸਭਾ ਜਲੰਧਰ , ਸੂਬਾਈ ਖੇਤ ਮਜ਼ਦੂਰ ਆਗੂ ਕਾਮਰੇਡ ਮੇਲਾ ਸਿੰਘ ਰੁੜਕਾ , ਮਾਸਟਰ ਮੂਲ ਚੰਦ ਸਰਹਾਲੀ , ਵਿਜੈ ਧਰਨੀ , ਕਾਮਰੇਡ ਬਲਵਿੰਦਰ ਸਿੰਘ ਬਾਸੀ , ਮਾਸਟਰ ਸ੍ਰੀ ਰਾਮ ਬੰਡਾਲਾ , ਕੁਲਦੀਪ ਟਿੱਕਾ , ਕਾਮਰੇਡ ਦਿਆਲ ਢੱਡਾ , ਤਹਿਸੀਲ ਸਕੱਤਰ ਸੀ.ਪੀ.ਆਈ. ( ਐੱਮ. ) ਮਾਸਟਰ ਪ੍ਰਸ਼ੋਤਮ ਬਿਲਗਾ , ਗੁਰਪਰਮਜੀਤ ਕੌਰ ਤੱਗੜ , ਪਿਆਰਾ ਸਿੰਘ ਲਸਾੜਾ , ਗੁਰਮੇਲ ਸਿੰਘ ਨਾਹਲ , ਮੋਹਨ ਸਿੰਘ ਬਿਲਗਾ , ਸੁਖਦੇਵ ਸਿੰਘ ਬਾਸੀ ਪ੍ਰਧਾਨ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਜਲੰਧਰ , ਗੁਰਮੇਲ ਗੇਲਾ , ਗੁਰਦਿਆਲ ਰੰਧਾਵਾ , ਮਾਸਟਰ ਜਸਵਿੰਦਰ ਸਿੰਘ , ਇੰਦਰਜੀਤ ਜੰਗੀ , ਮਹਿੰਦਰ ਸਿੰਘ ਬਿਲਗਾ , ਸੋਡੀ ਲਾਲ ਉੱਪਲ , ਸਰਦਾਰ ਮੁਹੰਮਦ , ਨਰਿੰਦਰ ਜੌਹਲ , ਬਲਰਾਜ ਸਿੰਘ , ਮੋਦਨ ਸਿੰਘ ਦਾਰਾਪੁਰ , ਮਨਮੋਹਨ ਸ਼ਰਮਾ ਮੁਠੱਡਾ ਕਲਾਂ , ਕੁਲਵੰਤ ਸਿੰਘ , ਦੇਸ ਰਾਜ , ਮੇਜਰ ਸਿੰਘ ਸੰਗੋਵਾਲ, ਰਾਣੂ ਚੀਮਾ , ਗੋਗਾ ਚੀਮਾ ਤੇ ਹੋਰ ਸਾਥੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ।