ਫਗਵਾੜਾ 3 ਜੁਲਾਈ (ਸ਼ਿਵ ਕੋੜਾ) ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਹਰਨੂਰ ਸਿੰਘ ਹਰਜੀ ਮਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਆਉਣ ਵਾਲੇ ਦਿਨਾਂ ‘ਚ ਯੂਥ ਕਾਂਗਰਸ ਸੰਘਰਸ਼ ਲਈ ਪੂਰੀ ਤਰ੍ਹਾਂ ਤਿਆਰ ਹੈ ਅੱਜ ਇੱਥੇ ਆਪਣੇ ਯੂਥ ਸਾਥੀਆਂ ਸਾਬੀ ਅਠੌਲੀ, ਸਾਬੀ ਗਿਰਨ,  ਜੱਸਾ ਘੁੰਮਣ ਤੇ ਆਸ਼ੂਤੋਸ਼ ਟਾਰਜਨ ਸਮੇਤ ਹੋਰਨਾਂ ਦੀ ਹਾਜਰੀ ਵਿਚ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਅਤੇ ਰਸੋਈ ਗੈਸ, ਪੈਟ੍ਰੋਲ ਤੇ ਡੀਜਲ ਦੀਆਂ ਵਧੀਆ ਕੀਮਤਾਂ ਖਿਲਾਫ ਬੀਤੇ ਦਿਨ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ ਉਸੇ ਤਰ੍ਹਾਂ ਯੂਥ ਵਰਕਰ ਅੱਗੇ ਵੀ ਸੰਘਰਸ਼ ਕਰਨਗੇ। ਉਹਨਾਂ ਸਮੂਹ ਨੌਜਵਾਨਾਂ ਨੂੰ ਯੂਥ ਕਾਂਗਰਸ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਮੋਦੀ ਦੇ ਹਿਟਲਰਸ਼ਾਹੀ ਰਾਜ ਤੋਂ ਦੇਸ਼ ਨੂੰ ਮੁਕਤ ਕਰਾਉਣ ਲਈ ਕਾਂਗਰਸ ਪਾਰਟੀ ਦਾ ਮਜਬੂਤ ਹੋਣਾ ਬਹੁਤ ਜਰੂਰੀ ਹੈ। ਇਸ ਤੋਂ ਇਲਾਵਾ ਉਹਨਾਂ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਅਤੇ ਨੇੜਲੇ ਭਵਿੱਖ ਵਿਚ ਸੰਭਾਵਿਤ ਫਗਵਾੜਾ ਕਾਰਪੋਰੇਸ਼ਨ ਦੀਆਂ ਚੋਣਾਂ ‘ਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਰਾਹ ਤਿਆਰ ਕਰਨ ਦੀ ਗੱਲ ਵੀ ਕਹੀ। ਹਰਜੀ ਮਾਨ ਨੇ ਸਮੂਹ ਯੂਥ ਵਰਕਰਾਂ ਨੂੰ ਅਪੀਲ ਕੀਤੀ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਫਗਵਾੜਾ ਵਿਧਾਨਸਭਾ ਹਲਕੇ ਦੇ ਵੋਟਰਾਂ ਨੂੰ ਜਾਣੂ ਕਰਵਾਇਆ ਜਾਵੇ। ਇਸ ਮੌਕੇ ਬਿੱਲਾ ਬਾਬਾ ਗਧੀਆ, ਗੌਰੀ ਗਿੱਲ, ਮਨੀ ਖਲਵਾੜਾ, ਹਰਦੀਪ ਸਿੰਘ ਵਾਹਦ ਆਦਿ ਹਾਜਰ ਸਨ।