ਫਗਵਾੜਾ 30 ਮਈ (ਸ਼ਿਵ ਕੋੜਾ) ਕੇਂਦਰ ਵਿਚ ਨਰੇਂਦਰ ਮੋਦੀ ਸਰਕਾਰ ਦੇ ਸਫਲਤਾ ਪੂਰਵਕ 7 ਸਾਲ ਪੁਰੇ ਹੋਣ ਅਤੇ ਕੇਂਦਰੀ ਮੰਤਰੀ ਅਤੇ ਹਲਕਾ ਸਾਂਸਦ ਅਤੇ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਦੇ 2 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਭਾਰਤੀ ਜਨਤਾ ਯੁਵਾ ਮੋਰਚਾ, ਕਪੂਰਥਲਾ  ਵੱਲੋਂ ਹਦਿਆਬਾਦ ਵਿਚ ਪੰਜਾਬ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਅਤੇ ਜਿੱਲਾ ਪ੍ਰਧਾਨ ਸੋਨੂੰ ਰਾਵਲਪਿੰਡੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿੱਲਾ ਮਹਾ ਮੰਤਰੀ ਨਿਤਿਨ ਚੱਢਾ ਦੀ ਅਗਵਾਈ ਵਿਚ ਚੱਢਿਆਂ ਧਰਮਸ਼ਾਲਾ ਹਦਿਆਬਾਦ ਵਿਚ ਖ਼ੂਨ ਦਾਨ ਕੈਂਪ ਲਗਾਇਆ ਗਿਆ। ਸੇਵਾ ਹੀ ਸੰਗਠਨ ਦੇ ਮੰਤਵ ਤਹਿਤ ਲਗਾਏ ਗਏ ਕੈਂਪ ਵਿਚ 75 ਯੂਨਿਟ ਖ਼ੂਨ ਦਾਨ ਕੀਤਾ ਗਿਆ ਜਿਸ ਵਿਚ ਹਿੰਦੁਸਤਾਨ ਬਲੱਡ ਡੋਨਰ ਕੌਂਸਲ, ਸਪਰੈਡ ਰੈੱਡ ਫਗਵਾੜਾ, ਯੂਥ ਫ਼ਾਰ ਬਲੱਡ ਸੇਵਾ ਹਦਿਆਬਾਦ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਮੈਡਮ ਅਨੀਤਾ ਸੋਮ ਪ੍ਰਕਾਸ਼, ਜਿੱਲਾ ਪ੍ਰਧਾਨ ਰਾਕੇਸ਼ ਦੁੱਗਲ, ਮੰਡਲ ਪ੍ਰਧਾਨ ਪਰਮਜੀਤ ਪੰਮਾ,ਸਾਬਕਾ ਮੇਅਰ ਅਰੁਣ ਖੋਸਲਾ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ਅਤੇ ਖ਼ੂਨ ਦਾਨੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਸਨਮਾਨਿਤ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਮਹਾ ਮੰਤਰੀ ਨਿਤਿਨ ਚੱਢਾ ਨੇ ਦੱਸਿਆ ਕਿ ਭਾਜਯੂਮੋਂ ਰਾਜਸੀ ਧਰਮ ਨਿਭਾਉਣ ਦੇ ਨਾਲ ਨਾਲ ਸਮਾਜ ਸੇਵਾ ਵਿਚ ਵੀ ਵਧ ਚੜ ਕੇ ਯੋਗਦਾਨ ਦਿੰਦਾ ਰਹਿੰਦਾ ਹੈ। ਉਨਾਂ ਕੇਂਦਰ ਵਿਚ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਏ ਅਤੇ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਦੇ 2 ਸਾਲ ਪੂਰੇ ਹੋਏ ਤੇ ਸਾਰੇ ਭਾਜਪਾ ਅਤੇ ਭਾਜਯੂਮੋਂ ਕਾਰਜਕਰਤਾਂਵਾ ਨੂੰ ਵਧਾਈ ਦਿੱਤੀ ਅਤੇ ਖੂਨ ਦਾਨ ਕਰਨ ਵਾਲੇ ਸਾਰੇਆ ਨੂੰ ਧੰਨਵਾਦ ਕੀਤਾ। ਉਨਾਂ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦਾ ਵੀ  ਧੰਨਵਾਦ ਕੀਤਾ। ਚੱਢਾ ਨੇ ਕਿਹਾ ਕਿ ਖੂਨ ਦਾਨ ਤੋਂ ਵਡਾ ਕੋਈ ਪੁੰਨ ਨਹੀ ਹੈ। ਉਨਾਂ ਦੱਸਿਆ ਕਿ ਮੋਦੀ ਸਰਕਾਰ ਨੇ ਕੋਵਿਡ ਮਹਾਂਮਾਰੀ ਦੌਰਾਨ ਕੰਮ ਕਾਜ ਰੁਕਣ ਕਰ ਕੇ ਲਾਚਾਰ ਹੋਏ ਲੋਕਾਂ ਦੀ ਮਦਦ ਲਈ ਫ਼ਰੀ ਸਲੰਡਰ ਲਈ ਪੈਸੇ, ਫ਼ਰੀ ਕਣਕ,ਦਾਲ ਦਿੱਤੇ ਅਤੇ ਹਾਲੇ ਤੀਕ ਦਿੱਤੇ ਜਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਵਿਚ ਤਾਂ ਕਾਂਗਰਸ ਸਰਕਾਰ ਨੇ ਤਾਂ ਕੁੱਝ ਕਰਨ ਦੀ ਵਜਾਏ ਲੋਕਾਂ ਨੂੰ ਸਿਰਫ਼ ਲੁੱਟਿਆ ਤੇ ਕੁੱਟਿਆ ਹੀ ਹੈ। ਕਾਂਗਰਸ ਆਪੋ ਵਿਚ ਪਾਟੋਧਾੜ ਹੋਈ ਪਈ ਹੈ ਅਤੇ ਮੰਤਰੀ ਸਮਾਜ ਸੇਵਾ ਦੀ ਵਜਾਏ ਆਪਣੀ ਲੜਾਈ ਲੜਾਈ ਖੇਡਣ ਵਿਚ ਮਸਰੂਫ਼ ਹਨ। ਆਮ ਲੋਕਾਂ ਦੀ ਸਰਕਾਰ ਨੂੰ ਕੋਈ ਚਿੰਤਾ ਨਹੀਂ ਹੈ। ਕੈਂਪ ਵਿਚ ਜਸਵਿੰਦਰ ਕੌਰ ਪ੍ਰਧਾਨ ਮਹਿਲਾ ਮੋਰਚਾ, ਨਿੱਕੀ ਸ਼ਰਮਾ, ਭਾਰਤੀ ਸ਼ਰਮਾ, ਚੰਦਰੇਸ਼ ਕੌਲ, ਸੰਜੂ ਚੈਲ, ਵੀਰਾ ਰਾਮ ਵਲਜੋਤ, ਸੰਜੇ ਗਰੋਵਰ, ਅਸ਼ੋਕ ਦੁੱਗਲ, ਚੰਦਾ ਮਿਸ਼ਰਾ, ਬਲੂ ਵਾਲੀਆ,ਕੁਸ਼ ਖੋਸਲਾ,ਬਲਵਿੰਦਰ ਠਾਕੁਰ,  ਭਾਜਯੂਮੋਂ ਦੇ ਉਪ ਪ੍ਰਧਾਨ ਦਿਨੇਸ਼ ਦੁੱਗਲ, ਮਿਤੁਲ ਸੁਧੀਰ,ਸਕੱਤਰ ਅਰਜਨ ਰਾਜਪੂਤ,ਵਰੁਨ ਨਾਂਗਲਾ, ਪਾਰਸ ਸ਼ਰਮਾ, ਸਾਗਰ ਚੱਢਾ ਆਦਿ ਸ਼ਾਮਲ ਹੋਏ।