ਫਗਵਾੜਾ 8 ਦਸੰਬਰ (ਸ਼ਿਵ ਕੋੜਾ) ਅੰਬੇਡਕਰ ਸੈਨਾ ਪੰਜਾਬ ਵਲੋਂ ਸੂਬਾ ਪ੍ਰਧਾਨ ਸੁਰਿੰਦਰ ਢੰਡਾ ਦੀ ਅਗਵਾਈ ਹੇਠ ਅੱਜ ਕਿਸਾਨ ਜੱਥੇਬੰਦੀਆਂ ਦੇ ਭਾਰਤ ਬੰਦ ਨੂੰ ਸਮਰਥਨ ਦਿੰਦਿਆਂ ਫਗਵਾੜਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਯਨਾਥ ਦੇ ਪੁਤਲੇ ਸਾੜ ਕੇ ਸਰਕਾਰ ਵਿਰੋਧੀ ਨਾਅਰੇਬਾਜੀ ਕੀਤੀ। ਇਸ ਤੋਂ ਪਹਿਲਾਂ ਰੈਸਟ ਹਾਉਸ ਤੋਂ ਸ਼ੁਗਰ ਮਿਲ ਚੌਕ ਜਿੱਥੇ ਕਿਸਾਨ ਜੱਥੇਬੰਦੀਆਂ ਨੇ ਚੱਕਾ ਜਾਮ ਕੀਤਾ ਹੋਇਆ ਸੀ ਤੱਕ ਰੋਸ ਮੁਜਾਹਰਾ ਕੀਤਾ ਗਿਆ। ਸੁਰਿੰਦਰ ਢੰਡਾ ਅਤੇ ਹੋਰਨਾ ਨੇ ਕਿਸਾਨ-ਮਜਦੂਰ ਏਕਤਾ ਜਿੰਦਾਬਾਦ ਦੇ ਨਾਅਰਿਆਂ ਵਿਚਕਾਰ ਨਵੇਂ ਬਣਾਏ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੇ ਨਾਲ ਹੀ ਈ.ਵੀ.ਐਮ. ਨੂੰ ਭਾਰਤ ‘ਚ ਬੈਨ ਕਰਨ ਦੀ ਮੰਗ ਵੀ ਕੀਤੀ। ਸੁਰਿੰਦਰ ਢੰਡਾ ਤੋਂ ਇਲਾਵਾ ਤਰਸੇਮ ਚੁੰਬਰ, ਨਰਿੰਦਰ ਬਿੱਲਾ ਸਾਬਕਾ ਸਰਪੰਚ, ਡਾ. ਸਤੀਸ਼ ਸੁਮਨ ਅਤੇ ਸੁਰਿੰਦਰ ਰਾਵਲਪਿੰਡੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਿੱਥੇ ਖੇਤੀ ਕਾਨੂੰਨਾਂ ਰਾਹੀਂ ਕਿਸਾਨੀ ਨੂੰ ਤਬਾਹੀ ਵਲ ਤੋਰਿਆ ਹੈ ਉੱਥੇ ਹੀ ਮਜਦੂਰ ਐਕਟ ‘ਚ ਮਜਦੂਰੀ ਨੂੰ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਦੇ ਹੋਏ ਮਜਦੂਰਾਂ ਨਾਲ ਧੱਕੇਸ਼ਾਹੀ ਕੀਤੀ ਹੈ। ਉਕਤ ਆਗੂਆਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਸੰਵਿਧਾਨ ਦੇ ਪ੍ਰਤੀ ਇਮਾਨਦਾਰ  ਹੈ ਤਾਂ ਕਿਸਾਨ ਅਤੇ ਮਜਦੂਰ ਵਿਰੋਧੀ ਕਾਲੇ ਕਾਨੂੰਨ ਤੁਰੰਤ ਰੱਦ ਕਰਨ ਦਾ ਐਲਾਨ ਕਰੇ। ਇਸ ਮੌਕੇ ਐਡਵੋਕੇਟ ਰਣਦੀਪ ਕੈਲੇ, ਮਿਸ਼ਨਰੀ ਗਾਇਕ ਮਲਕੀਤ ਬਬੇਲੀ, ਕਮਲ ਲੱਖਪੁਰ, ਪਰਸ ਰਾਮ ਸ਼ਿਵਪੁਰੀ, ਪਿੰਦੀ ਮੱਲ ਕੱਟਾਂ, ਗੁਰਪ੍ਰੀਤ ਨੇਸ਼ੀ, ਰਵੀ ਹਰਦਾਸਪੁਰ, ਪ੍ਰਨੀਸ਼ ਬੰਗਾ, ਸੰਦੀਪ ਢੰਡਾ, ਬੰਟੀ ਟਿੱਬੀ, ਮਨੀਸ਼ ਚੌਧਰੀ, ਰਾਜੀ ਢੰਡਾ, ਜਿੰਦਰ ਜੰਡਾਲੀ ਮੈਂਬਰ ਬਲਾਕ ਸੰਮਤੀ, ਮੇਸ਼ੀ ਮੰਢਾਲੀ, ਦੀਪਾ ਦੁੱਗਾਂ, ਗੁਲਸ਼ਨ ਟਿੱਬੀ, ਸੰਤੋਖ ਖੰਗੂੜਾ, ਬਲਵੀਰ ਅਬਾਦੀ, ਕਰਨ ਬੰਗਾ, ਬੱਲੀ ਜੰਡਿਆਲੀ, ਪੰਕਜ ਘੇੜਾ, ਰਵਿੰਦਰ ਮਿੰਟੂ, ਬਿੰਦਾ ਹਰਬੰਸਪੁਰ, ਵਿਕਾਸ ਬਘਾਣੀਆ, ਹੈਨਰੀ ਚੱਢਾ, ਪਵਨਦੀਪ, ਧਾਮੀ ਹਦੀਆਬਾਦ, ਮਨੀਸ਼ ਕਲਸੀ, ਕੁਲਵਿੰਦਰ ਕਿੰਦਾ, ਲਵਪ੍ਰੀਤ ਬੋਬੀ, ਤੋਤੀ ਪ੍ਰੇਮਪੁਰਾ ਆਦਿ ਹਾਜਰ ਸਨ।