ਜਲੰਧਰ – (ਗੁਰਦੀਪ ਸਿੰਘ ਹੋਠੀ ) – ਜਿਸ ਤਰ੍ਹਾਂ ਅੱਜ ਕੱਲ੍ਹ ਹਾਲਾਤ ਚੱਲ ਰਹੇ ਹਨ ਕਰਫਿਊ ਜਾਰੀ ਹੈ। ਸਾਰੇ ਪਾਸੇ ਲੋਕ ਡਾਊਨ ਚੱਲ ਰਿਹਾ ਹੈ। ਕਾਰੋਬਾਰ ਬੰਦ ਹਨ। ਕਿਸੇ ਦੀ ਵੀ ਆਮਦਨ ਦਾ ਕੋਈ ਸਾਧਨ ਨਹੀਂ ਹੈ ।ਇਸ ਮੌਕੇ ਤੇ ਅਪਰੈਲ ਮਹੀਨੇ ਵਿੱਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਦਾਖਲਾ ਅਤੇ ਫੀਸਾਂ ਆ ਰਹੀਆਂ ਹਨ ।ਜਿਸ ਨੂੰ ਲੈ ਕੇ ਬੱਚਿਆਂ ਦੇ ਮਾਤਾ ਪਿਤਾ ਫ਼ਿਕਰਮੰਦ ਹਨ। ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਆਗੂ ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਗੁਰਿੰਦਰ ਸਿੰਘ ਮਝੈਲ ਅਤੇ ਸਤਪਾਲ ਸਿੰਘ ਸਿੱਦਕੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ।ਜਲੰਧਰ ਦੇ ਡੀਸੀ ਵਰਿੰਦਰ ਸ਼ਰਮਾ ਬਹੁਤ ਸੁਲਝੇ ਹੋਏ ਇਨਸਾਨ ਹਨ ਅਤੇ ਉਹ ਸਭ ਦਾ ਦੁੱਖ ਸੁੱਖ ਸਮਝਦੇ ਹਨ। ਇਸ ਕਰਕੇ ਇਹ ਸਾਰੇ ਸਕੂਲਾਂ ਨੂੰ ਫੀਸ ਤਿੰਨ ਮਹੀਨੇ ਲਈ ਅਤੇ ਦਾਖਲਾ ਫੀਸ ਮਾਫ ਕਰਨ ਦਾ ਹੁਕਮ ਜਾਰੀ ਕਰਨ ਤਾਂ ਕਿ ਬੱਚਿਆਂ ਦੇ ਮਾਤਾ ਪਿਤਾ ਨੂੰ ਫੀਸਾਂ ਅਤੇ ਪੜ੍ਹਾਈ ਦਾ ਫਿਕਰ ਹੱਟ ਸਕੇ ਇਸ ਸਬੰਧ ਵਿੱਚ ਸਿੱਖ ਤਾਲਮੇਲ ਕਮੇਟੀ ਨੇ ਹਰਪਾਲ ਸਿੰਘ ਚੱਡਾ ਦੀ ਡੀਸੀ ਨਾਲ ਸੰਪਰਕ ਕਰਕੇ ਸਾਰਾ ਮਸਲਾ ਉਨ੍ਹਾਂ ਦੇ ਦੇ ਵਿਚਾਰਨ ਦੀ ਡਿਊਟੀ ਲਾਈ ਗਈ ਹੈ। ਇਸ ਮੌਕੇ ਤੇ ਉਨ੍ਹਾਂ ਨਾਲ ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਗੱਤਕਾ ਮਾਸਟਰ, ਵਿੱਕੀ ਖਾਲਸਾ, ਜਤਿੰਦਰ ਸਿੰਘ ਕੋਹਲੀ, ਰਾਜਿੰਦਰ ਸਿੰਘ, ਹਰਪ੍ਰੀਤ ਸਿੰਘ ਰੋਬਿਨ, ਚਰਨਜੀਤ ਸਿੰਘ, ਅਮਨਦੀਪ ਸਿੰਘ ਬੱਗਾ, ਸੰਨੀ ਉਬਰਾਏ ,ਗੁਰਜੀਤ ਸਿੰਘ ਸਤਨਾਮੀਆਂ, ਹਰਪਾਲ ਸਿੰਘ ਪਾਲੀ ,ਹਰਜੀਤ ਸਿੰਘ ਬਾਬਾ ,ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ ਸਿੱਧੂ ,ਅਮਨਦੀਪ ਸਿੰਘ ਬੱਗਾ, ਪਰਜਿੰਦਰ ਸਿੰਘ, ਸਰਬਜੀਤ ਸਿੰਘ ਕਾਲੜਾ ,ਤੇਜਿੰਦਰ ਸਿੰਘ ਸੰਤ ਨਗਰ ,ਚਰਨਜੀਤ ਸਿੰਘ ਸੇਠੀ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।