ਜਲੰਧਰ 1 ਦਸੰਬਰ : ਪੰਜਾਬ ਦੀ ਸਿਰਮੌਰ , ਜੁਝਾਰੂ ਅਤੇ ਜੇਤੂ ਇਤਿਹਾਸਕ ਕਿਸਾਨ ਸੰਘਰਸ਼ਾਂ ਦੀ ਵਾਰਸ ਕਿਸਾਨ ਜਥੇਬੰਦੀ , ਪੰਜਾਬ ਕਿਸਾਨ ਸਭਾ ਦੇ 22 ਸਾਲ ਜਨਰਲ ਸਕੱਤਰ ਰਹੇ ਅਤੇ ਸੀ.ਪੀ.ਆਈ. ( ਐਮ. ) ਦੇ ਵਰਤਮਾਨ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਵਰਤਮਾਨ ਕਿਸਾਨ ਸੰਘਰਸ਼ ਦੇ ਸੰਬੰਧ ਵਿੱਚ ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਖੁੱਲ• ਕੇ ਆਪਣੇ ਵਿਚਾਰ ਪੇਸ਼ ਕੀਤੇ। ਕਾਮਰੇਡ ਤੱਗੜ ਨੇ ਮੋਦੀ ਸਰਕਾਰ ਵਲੋਂ ਧੱਕੇ ਨਾਲ ਪਾਰਲੀਮੈਂਟ ਤੋਂ ਪਾਸ ਕਰਵਾਏ ਅਤੇ ਰਾਸ਼ਟਰਪਤੀ ਵਲੋਂ ਕਿਸਾਨਾਂ ਅਤੇ ਵਿਰੋਧੀ ਰਾਜਨੀਤਿਕ ਪਾਰਟੀਆਂ ਵਲੋਂ ਮੰਗ ਕਰਨ ਦੇ ਬਾਵਜੂਦ ਬਿਨ•ਾਂ ਕੋਈ ਵਿਚਾਰ ਵਟਾਦਰਾਂ ਕੀਤਿਆਂ ਮਨਜ਼ੂਰ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਅਤੇ ਬਿਜਲੀ ( ਸੋਧ ) ਬਿੱਲ 2020 ਨੂੰ ਰੱਦ ਕਰਨ ਲਈ ਚੱਲ ਰਹੇ ਮਹਾਨ ਕਿਸਾਨ ਸੰਘਰਸ਼ ਦੇ ਸਿਖਰਾਂ ਤੇ ਪੁੱਜਣ ਲਈ ਸੰਤੁਸ਼ਟਤਾ ਅਤੇ ਖੁਸ਼ੀ ਦੀ ਪ੍ਰਗਟਾਵਾ ਕੀਤਾ ਹੈ ਅਤੇ ਇਸ ਵਾਸਤੇ ਦੇਸ਼ ਭਰ ਦੇ ਖ਼ਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਇਨਕਲਾਬੀ ਵਧਾਈਆਂ ਪੇਸ਼ ਕੀਤੀਆਂ ਹਨ । ਕਾਮਰੇਡ ਤੱਗੜ ਨੇ ਕਿਹਾ ਕਿ ਹੁਣ ਕੇਂਦਰ ਦੀ ਹੈਕੜਬਾਜ਼ ਮੋਦੀ ਸਰਕਾਰ ਕੋਲ ਇਸ ਸੰਘਰਸ਼ ਦੀਆਂ ਸਾਰੀਆਂ ਮੰਗਾਂ ਪਰਵਾਨ ਕਰਕੇ ਇਸ ਨੂੰ ਖ਼ਤਮ ਕਰਵਾਉਣ ਤੇ ਬਿਨ•ਾਂ ਹੋਰ ਕੋਈ ਚਾਰਾ ਜਾਂ ਰਸਤਾ ਨਹੀਂ ਬਚਿਆ ਹੈ। ਕਾਮਰੇਡ ਤੱਗੜ ਨੇ ਕਿਹਾ ਕਿ ਪਿੱਛਲੇ ਛੇ ਦਿਨਾਂ ਤੋਂ ਲੱਖਾਂ ਕਿਸਾਨ ਮੋਦੀ