ਫਗਵਾੜਾ :- (ਸ਼ਿਵ ਕੋੜਾ) ਯੁਵਾ ਕਿੰਗਜ਼ ਸਪੋਰਟਸ ਕਲੱਬ ਪਿੰਡ ਢੱਕ ਪੰਡੋਰੀ ਵਲੋਂ 15ਵਾਂ ਸਲਾਨਾ ਕ੍ਰਿਕੇਟ ਟੂਰਨਾਮੈਂਟ ਪਿੰਡ ਦੀ ਖੇਡ ਗਰਾਉਂਡ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਜ ਸ਼ੁਰੂ ਕਰਵਾਇਆ ਗਿਆ। ਉਦਘਾਟਨ ਦੀ ਰਸਮ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਬਲਾਕ ਸੰਮਤੀ ਮੈਂਬਰ ਵਿਜੇ ਪੰਡੋਰੀ ਤੇ ਸਮਾਜ ਸੇਵਕ ਸ਼ਸ਼ੀ ਕਪੂਰ ਨੇ ਪੂਰੀ ਕਰਵਾਈ। ਉਹਨਾਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨੌਜਵਾਨਾ ਨੂੰ ਖੇਡਾਂ ਵਲ ਪ੍ਰੇਰਿਤ ਕਰਨ ਦਾ ਇਹ ਵਧੀਆ ਉਪਰਾਲਾ ਹੈ। ਪ੍ਰਬੰਧਕਾਂ ਨੇ ਦੱਸਿਆ 1 ਦਸੰਬਰ ਦਿਨ ਸ਼ੁੱਕਰਵਾਰ ਨੂੰ ਫਾਈਨਲ ਮੁਕਾਬਲਾ ਕਰਵਾਇਆ ਜਾਵੇਗਾ। ਜੇਤੂ ਟੀਮ ਨੂੰ 3100 ਰੁਪਏ ਦੇ ਨਾਲ ਟਰਾਫੀ ਜਦਕਿ ਉਪ ਜੇਤੂ ਟੀਮ ਨੂੰ 2100 ਰੁਪਏ ਅਤੇ ਟਰਾਫੀ ਨਾਲ ਨਵਾਜਿਆ ਜਾਵੇਗਾ। ਇਸ ਤੋਂ ਇਲਾਵਾ ਟੂਰਨਾਮੈਂਟ ਵਿਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਸ਼ੀਲਡਾਂ ਦਿੱਤੀਆਂ ਜਾਣਗੀਆਂ। ਉਹਨਾਂ ਸਮੂਹ ਖੇਡ ਪ੍ਰੇਮੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਮੈਚ ਦੌਰਾਨ ਭਰਵੀ ਹਾਜਰੀ ਲਗਵਾ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ। ਇਸ ਮੌਕੇ ਪਵਨ ਕੁਮਾਰ, ਗੁਰਸ਼ਰਨ ਸਿੰਘ, ਸਾਹਿਲ ਦਾਦਰ, ਵਿਜੇ ਕੁਮਾਰ, ਰਮਨ, ਲਵ ਕੁਮਾਰ, ਮਨੀ, ਅਨੂਪ, ਹਰਪ੍ਰੀਤ, ਨਤਾਸ਼ੂ ਆਦਿ ਹਾਜਰ ਸਨ।