ਜਲੰਧਰ : ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, ਜਿੱਥੇ, ਵਿੱਦਿਆ,
ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਬੁਲੰਦੀਆਂ ਨੂੰ ਛੋਹ ਰਿਹਾ ਹੈ ਉੱਥੇ ਇਸ ਦੇ ਨਾਲ ਹੀ
ਵਿਦਿਆਰਥੀਆਂ ਦੀ ਬਹੁਪੱਖੀ ਪ੍ਰਤਿਭਾ ਦੇ ਵਿਕਾਸ ਲਈ ਵੱਖੋਂ-ਵੱਖ ਸਮੇਂ ਸਮਾਗਮ ਵੀ ਕਰਵਾਏ ਜਾਂਦੇ
ਹਨ। ਵਿਦਿਆਰਥੀਆਂ ਅੰਦਰ ਆਤਮ ਨਿਰਭਤਾ ਤੇ ਸੇਵਾ ਭਾਵਨਾ ਲਈ ਕਾਲਜ ਦੇ ਐਨ.ਐਸ.ਐਸ. ਵਿਭਾਗ
ਵਲੋਂ ਵੀ ਕੈਂਪ ਦਾ ਆਯੋਜਨ ਕੀਤਾ ਹੈ। ਇਸੇ ਰੌਸ਼ਨੀ ਵਿੱਚ ਯੁਵਕ ਸੇਵਾਵਾਂ ਪੰਜਾਬ ਵੱਲੋਂ ਕੁੱਲੂ
ਮਨਾਲੀ ਦੇ ਹਸੀਨ ਵਾਦੀਆਂ ਵਾਲੇ ਪਿੰਡ ਨਗਰ ਵਿਖੇ 10 ਰੋਜ਼ਾ ਯੂਥ ਲੀਡਰਸ਼ਿਪ ਕੈਂਪ ਲਗਾਇਆ ਗਿਆ।
ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿੱਚ 250
ਵਿਦਿਆਰਥੀਆਂ ਨੇ ਵੱਖ-ਵੱਖ ਜਿਲਿ੍ਹਆਂ ਤੋਂ ਹਿੱਸਾ ਲਿਆ। ਇਸ ਕੈਂਪ ਵਿੱਚ ਸਾਡੇ ਕਾਲਜ ਦੇ ਵਿਦਿਆਰਥੀ
ਮਨਿੰਦਰਜੀਤ ਸਿੰਘ, ਸ਼ੁਭਾਬਮ, ਨਵਪ੍ਰੀਤ ਸਿੰਘ, ਅੰਕਿਤ ਸਾਗਰ, ਦੀਸ਼ਾਂਤ, ਪ੍ਰੀਤਮ ਸਿੰਘ ਅਤੇ ਜੋਰਾਵਰ
ਸਿੰਘ ਨੇ ਹਿੱਸਾ ਲਿਆ ਅਤੇ ਕੈਂਪ ਵਿੱਚ ਖੇਡਾਂ ਵਿੱਚ ਹਿੱਸਾ ਲੈ ਕੇ ਸਰਬੋਤਮ ਰੈਂਕ ਪ੍ਰਾਪਤ ਕੀਤਾ। ਕਾਲਜ
ਦੇ ਜੋਰਾਵਰ ਸਿੰਘ ਨੂੰ ਬੈਸਟ ਕੈਂਪਰ ਚੁਣਿਆ ਗਿਆ ਅਤੇ ਇਸ ਕੈਂਪ ਵਿੱਚ ਕੈਂਪ ਕਮਾਡੈਂਟ ਦੀਆਂ
ਸੇਵਾਵਾਂ ਡਾ. ਤਰਸੇਮ ਸਿੰਘ ਨੇ ਨਿਭਾਈਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ
ਵੱਲੋਂ ਡਾ. ਤਰਸੇਮ ਸਿੰਘ ਨੂੰ ਕੈਂਪ ਦੀ ਸਫ਼ਲਤਾਪੂਰਵਕ ਸਮਾਪਤੀ ਅਤੇ ਪੂਰੇ ਕੈਂਪ ਦੀ ਅਗਵਾਈ ਕਰਨ
ਲਈ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ, ਅਤੇ ਵਿਦਿਆਰਥੀਆਂ ਨੂੰ ਅਜਿਹੇ ਸਮਾਜ ਸੇਵਾ ਨਾਲ ਸੰਬੰਧਿਤ
ਕਾਰਜਾਂ ਵਿੱਚ ਹੋਰ ਵਧੇਰੇ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਪ੍ਰਾਪਤੀ ਲਈ ਸਰਦਾਰਨੀ ਬਲਬੀਰ
ਕੌਰ ਪ੍ਰਧਾਨ ਗਵਰਨਿੰਗ ਕੌਂਸਲ, ਸ. ਜਸਪਾਲ ਸਿੰਘ ਵੜੈਚ, ਸੰਯੁਕਤ ਸਕੱਤਰ, ਗਵਰਨਿੰਗ ਕੌਂਸਲ ਅਤੇ
ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵੱਲੋਂ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ
ਹੋਏ ਸਨਮਾਨਿਤ ਕੀਤਾ ਗਿਆ।