ਫਗਵਾੜਾ 2 ਮਾਰਚ (ਸ਼਼ਿਵ ਕੋੋੜਾ) ਸ਼ਿਵ ਸੈਨਾ ਬਾਲ ਠਾਕਰੇ (ਯੂਥ ਸੈਨਾ) ਦੇ ਸੂਬਾ ਪ੍ਰਧਾਨ ਸੰਜੀਵ ਭਾਸਕਰ ਨੇ ਅੱਜ ਇੱਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਫਗਵਾੜਾ ਅਤੇ ਜਿਲ੍ਹਾ ਕਪੂਰਥਲਾ ਯੂਥ ਦੀਆਂ ਕੀਤੀਆਂ ਨੁਯਕਤੀਆਂ ਬਾਰੇ ਇਕ ਲੋਕਲ ਆਗੂ ਵਲੋਂ ਜੋ ਨੁਕਤਾਚੀਨੀ ਕੀਤੀ ਗਈ ਹੈ ਉਹ ਬਿਲਕੁਲ ਬੇਬੁਨਿਯਾਦ ਅਤੇ ਨਜਾਇਜ ਹੈ ਕਿਉਂਕਿ ਸੂਬਾ ਪ੍ਰਧਾਨ ਹੋਣ ਦੇ ਨਾਤੇ ਯੂਥ ਦੀਆਂ ਨਿਯੁਕਤੀਆਂ ਉਹਨਾਂ ਦਾ ਅਧਿਕਾਰ ਹੈ। ਉਹਨਾਂ ਦੱਸਿਆ ਕਿ ਯੂਥ ਆਗੂ ਰੁਪੇਸ਼ ਧੀਰ ਅਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਜਨਰਲ ਸਕੱਤਰ ਗੁਰਦੀਪ ਸੈਣੀ ਤੋਂ ਨਿਯੁਕਤੀਆਂ ਬਾਰੇ ਕਈ ਵਾਰ ਰਾਏ ਮੰਗੀ ਗਈ ਸੀ ਪਰ ਉਹਨਾਂ ਵਲੋਂ ਕੋਈ ਰਿਸਪਾਂਸ ਨਹੀਂ ਮਿਲਿਆ। ਜਿਸ ਕਰਕੇ ਯੂਥ ਇਕਾਈ ਨੂੰ ਫਗਵਾੜਾ ਅਤੇ ਜਿਲ੍ਹਾ ਪੱਧਰ ਤੇ ਮਜਬੂਤ ਕਰਨ ਲਈ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੂੰ ਸ਼ਹਿਰੀ ਅਤੇ ਦਿਹਾਤੀ ਪੱਧਰ ਤੇ ਯੂਥ ਇਕਾਈ ਦੇ ਗਠਨ ਦੀ ਜਿੰਮੇਵਾਰੀ ਦਿੱਤੀ ਗਈ ਸੀ। ਸੰਜੀਵ ਭਾਸਕਰ ਨੇ ਕਿਹਾ ਕਿ ਸ਼ਿਵ ਸੈਨਾ ਨੂੰ ਇਕਜੱੁਟ ਰੱਖਣਾ ਉਹਨਾਂ ਦੀ ਪਹਿਲੀ ਪ੍ਰਾਥਮਿਕਤਾ ਹੈ ਇਸ ਲਈ ਜੇਕਰ ਕਿਸੇ ਨੂੰ ਕੋਈ ਨਾਰਾਜਗੀ ਹੈ ਜਾਂ ਕੋਈ ਯੂਥ ਵਰਕਰ ਜੋ ਸਰਗਰਮ ਤੌਰ ਤੇ ਸ਼ਿਵ ਸੈਨਾ ਲਈ ਕੰਮ ਕਰ ਰਿਹਾ ਹੈ ਅਤੇ ਮਹਿਸੂਸ ਕਰਦਾ ਹੈ ਕਿ ਉਸਦੀ ਅਣਦੇਖੀ ਹੋਈ ਹੈ ਤਾਂ ਉਹ ਜਦੋਂ ਚਾਹੇ ਉਹਨਾਂ ਨੂੰ ਮਿਲ ਸਕਦਾ ਹੈ। ਸੂਬਾ ਯੂਥ ਪ੍ਰਧਾਨ ਅਨੁਸਾਰ ਜੋ ਵੀ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਉਹ ਹਾਈਕਮਾਂਡ ਤੋਂ ਮਿਲੇ ਨਿਰਦੇਸ਼ਾਂ ਅਨੁਸਾਰ ਹੀ ਹੋ ਰਹੀਆਂ ਹਨ ਕਿਉਂਕਿ ਸ਼ਿਵ ਸੈਨਾ ਆਉਣ ਵਾਲੀਆਂ ਚੋਣਾਂ ਵਿਚ ਯੂਥ ਨੂੰ ਵੀ ਚੋਣ ਮੈਦਾਨ ਵਿਚ ਉਤਾਰਣ ਲਈ ਗੰਭੀਰ ਹੈ। ਉਹਨਾਂ ਸਪਸ਼ਟ ਕੀਤਾ ਕਿ ਨਵੀਂਆਂ ਨਿਯੁਕਤੀਆਂ ਤੋਂ ਬਾਅਦ ਯੂਥ ਸੈਨਾ ਦੀ ਪੁਰਾਣੀ ਇਕਾਈ ਦਾ ਕੋਈ ਅਧਾਰ ਨਹੀਂ ਹੈ। ਇਸ ਮੌਕੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਤੋਂ ਇਲਾਵਾ ਯੂਥ ਸੈਨਾ ਦੇ ਦਿਹਾਤੀ ਪ੍ਰਧਾਨ ਕਰਨਵੀਰ ਸਿੰਘ, ਸ਼ਹਿਰੀ ਪ੍ਰਧਾਨ ਕਮਲ ਕੁਮਾਰ ਵੀ ਮੌਜੂਦ ਸਨ।