
ਫਗਵਾੜਾ 30 ਮਈ (ਸ਼ਿਵ ਕੋੜਾ) ਯੂਨਾਇਟੇਡ ਅਕਾਊਟੈਂਟ ਐਸੋਸੀਏਸ਼ਨ ਫਗਵਾੜਾ ਵੱਲੋਂ ਇੱਕ ਆਨਲਾਈਨ ਬੈਠਕ ਮਦਨ ਮੋਹਨ ਖੱਟਰ ਦੀ ਪ੍ਰਧਾਨਗੀ ਵਿਚ ਹੋਈ ਅਤੇ ਚੇਅਰਮੈਨ ਦੀਪਕ ਪਾਠਕ ਦੇ ਵਿਸ਼ੇਸ਼ ਸੱਦੇ ਤੇ ਸੀ.ਏ. ਮੁਕੇਸ਼ ਗੇਰਾ ਨੇ ਮੁੱਖ ਬੁਲਾਰੇ ਦੇ ਰੂਪ ਵਿਚ ਸ਼ਿਰਕਤ ਕੀਤੀ। ਪ੍ਰਸਿਧ ਭਜਨ ਗਾਇਕਾ ਪਲੱਵੀ ਸ਼ਰਮਾ ਨੇ ਭਜਨ ਅਤੇ ਗੀਤ ਸੁਣਾ ਕੇ ਬੈਠਕ ਦੀ ਸ਼ੁਰੂਆਤ ਕੀਤੀ। ਐਸੋਸੀਏਸ਼ਨ ਦੇ ਕਾਰਜਕਾਰਨੀ ਮੈਂਬਰ ਧਰਮੇਂਦਰ ਸੋਨੀ ਨੇ ਸੀ.ਏ.ਮੁਕੇਸ਼ ਗੇਰਾ ਦਾ ਪਰਿਚੈ ਦਿੱਤਾ। ਇਸ ਤੋਂ ਬਾਅਦ ਸ਼੍ਰੀ ਸੋਨੀ ਨੇ ਪਿੱਛੇ ਜਿਹੇ ਵੀਡੀਉ ਕਾਂਫਰੈਂਸਿੰਗ ਰਾਹੀ 43ਵੀਂ ਜੀਐਸਟੀ ਕੌਂਸਲ ਦੀ ਬੈਠਕ ਵਿਚ ਆਏ ਪ੍ਰਸਤਾਵਾਂ ਦੀ ਜਾਣਕਾਰੀ ਮੈਂਬਰ ਨੂੰ ਦਿੱਤੀ। ਇਸ ਤੇ ਚਰਚਾ ਕਰਦੇ ਸੀ.ਏ. ਮੁਕੇਸ਼ ਗੇਰਾ ਨੇ ਦੱਸਿਆ ਕਿ ਕੌਂਸਲ ਦੇ ਮੈਂਬਰਾਂ ਨੇ ਪੈਟ੍ਰੋਲ ਨੂੰ ਜੀਐਸਟੀ ਦੇ ਦਾਇਰੇ ਵਿਚ ਲਿਆਉਣ ਦੀ ਮੰਗ ਕੀਤੀ। ਉੱਥੇ ਹੀ ਕੋਵਿਡ 19 ਵਿਚ ਪ੍ਰਯੋਗ ਹੋਣ ਵਾਲੇ ਯੰਤਰਾਂ ਅਤੇ ਵੈਕਸੀਨ ਤੇ ਸਰਕਾਰ ਨੂੰ ਜੀਐਸਟੀ ਹਟਾਉਣ ਲਈ ਕਿਹਾ। ਜੀਐਸਟੀ ਰਿਟਰਨ ਉੱਤੇ ਲੱਗਣ ਵਾਲੀ ਪੈਨਲਟੀ ਅਤੇ ਲੇਟ ਫ਼ੀਸ ਨੂੰ ਵੀ ਘਟਾਉਣ ਲਈ ਕਿਹਾ ਗਿਆ। ਜਿਸ ਤੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਫ਼ੈਸਲਾ ਕੁਨ ਕਾਰਵਾਈ ਕਰਦੇ ਹੋਏ ਵਿਦੇਸ਼ਾਂ ਤੋ ਆਉਣ ਵਾਲੀ ਕੋਵਿਡ 19 ਦੀ ਰੋਕਥਾਮ ਲਈ ਵਰਤੇ ਜਾਣ ਵਾਲੇ ਯੰਤਰ/ਮਸ਼ੀਨਰੀ ਅਤੇ ਵੈਕਸੀਨ ਤੇ ਰਾਜ ਸਰਕਾਰਾ ਦੀ ਬੇਨਤੀ ਤੇ ਗੋਰ ਕਰਦੇ ਹੋਏ ਕਸਟਮ ਡਿਉਟੀ ਹਟਾਏ ਜਾਣ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਦੂਸਰੇ ਰਾਜਾਂ ਵਿਚ ਆਉਣ ਵਾਲੀ ਸਮਗਰੀ ਦੇ ਆਈਜੀਐਸਟੀ ਵੀ ਨਹੀਂ ਲਾਇਆ ਜਾਵੇਗਾ। 1 ਜੁਲਾਈ 2017 ਤੋਂ 30 ਅਪ੍ਰੈਲ 2021 ਤੱਕ ਜੀਐਸਟੀ ਰਿਟਰਨ ਉੱਪਰ ਦੇਰੀ ਹੋਣ ਕਾਰਨ ਲੱਗਣ ਵਾਲੀ ਲੇਟ ਫ਼ੀਸ ਕਾਫ਼ੀ ਹੱਦ ਤਕ ਘੱਟ ਕਰ ਦਿੱਤੀ ਗਈ ਹੈ। ਸੀ.ਏ. ਮੁਕੇਸ਼ ਗੇਰਾ ਨੇ ਮੈਂਬਰਾਂ ਦੇ ਆਮਦਨ ਕਰ ਅਤੇ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਬਾਬਤ ਪੁੱਛੇ ਸਵਾਲਾ ਦੇ ਤਸੱਲੀ ਨਾਲ ਜਵਾਬ ਦਿੱਤੇ। ਆਨਲਾਈਨ ਬੈਠਕ ਵਿਚ ਹਰਜਿੰਦਰ ਸਿੰਘ, ਸੰਜੀਵ ਮਿਨਹਾਸ, ਲਖਵੀਰ ਕੁਮਾਰ, ਵਿਕਾਸ ਬਿੰਦਰਾ. ਹਰਵਿੰਦਰ ਸਿੰਘ , ਮਨੀਸ਼ ਸੇਠੀ,ਰਘੁਨੰਦਨ ਕੁਮਾਰ,ਸਾਹਿਲ ਸ਼ਰਮਾ,ਨਵੀਨ,ਦੀਪਤੀ ਘਈ,ਮੁਸਕਾਨ ਅਰੋੜਾ,ਨੇਹਾ ਬਾਂਸਲ, ਨਿਤਿਕਾ ਵਰਮਾ, ਅਸ਼ੋਕ ਟੂਰਾਂ, ਸਾਹਿਲ, ਸਤੇਂਦਰ ਕੁਮਾਰ ਦੇ ਅਲਾਵਾ ਪਠਾਨਕੋਟ ਤੋਂ ਸੰਜੀਵ ਗੁਪਤਾ, ਨਕੋਦਰ ਤੋਂ ਸੁਖਦੇਵ ਸਿੰਘ, ਜਲੰਧਰ ਤੋਂ ਜੀਤੇਂਦਰ ਕੁਮਾਰ, ਮੋਗਾ ਤੋ ਵਿਜੈ ਅਰੋੜਾ,ਪੰਕਜ ਗੁਪਤਾ, ਰਵਿੰਦਰ ਠਾਕੁਰ ਆਦਿ ਸ਼ਾਮਲ ਹੋਏ।