ਜਲੰਧਰ 26 ਜੂਨ :ਮੋਕਸ਼ ਇਛਾਪੂਰਤੀ ਸ਼ਿਵ ਧਾਮ ਵਲੋਂ ਦਿਆਨੰਦ ਮਾਡਲ ਸੀਨੀਅਰ ਸਕੇਂਡਰੀ ਸਕੂਲ ਦਿਆਨੰਦ ਨਗਰ ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ , ਜਿਸ ਵਿਚ ਸਕੂਲ ਦੇ ਵਿਧਾਰਥੀਆਂ ਸਮੇਤ ਅਧਿਆਪਕਾਂ ਨੇ ਵੀ ਭਾਗ ਲਿਆ , ਗੁਰੂ ਰੁਦਰਾਣੀ ਨੇ ਜਿਥੇ ਯੋਗ ਦੇ ਫਾਇਦੇ ਦਸੇ ਓਥੇ ਹੀ ਯੋਗ ਆਸਨ ਕਰਵਾ ਭਾਗ ਲੈਣ ਵਾਲਿਆਂ ਨੂੰ ਕਸਰਤ ਕਰਵਾਈ , ਓਹਨਾਂ ਦੇ ਨਾਲ ਆਏ ਬਾਬਾ ਸ਼ਾਮ ਨੇ ਜਿੱਥੇ ਨਾਲ ਯੋਗ ਆਸਣ ਕਰਵਾਏ ਓਥੇ ਹੀ ਨਾਲ ਭਜਨ ਸੁਣਾ ਕੇ ਪਰਮਾਤਮਾ ਦੀ ਉਸਤਤ ਕੀਤੀ , ਯੋਗ ਪੁਰਾਤਨ ਜੀਵਨ ਦੇ ਵਿੱਚ ਇੱਕ ਇਹਮ ਹਿਸਾ ਸੀ ਜਿਸ ਕਰਕੇ ਲੋਕ ਬਿਮਾਰੀਆਂ ਤੋਂ ਦੂਰ ਰਹਿੰਦੇ ਸਨ , ਆਧੁਨਿਕ ਜੀਵਨ ਵਿਚ ਯੋਗ ਕਰਨ ਨਾਲ ਸਵੱਸਥ ਰਿਹਾ ਜਾ ਸਕਦਾ ਹੈ ਸਕੂਲ ਪ੍ਰਿੰਸੀਪਲ ਡਾ ਐਸ ਕੇ ਗੌਤਮ ਨੇ ਗੁਰੂ ਰੁਦਰਾਣੀ ਅਤੇ ਬਾਬਾ ਸ਼ਯਾਮ ਜੀ ਨੂੰ ਸਨਮਾਨ ਚਿਨ ਦੇ ਕੇ ਸਨਮਾਨਿਤ ਕੀਤਾ ਅਤੇ ਓਹਨਾਂ ਦਾ ਧਨਵਾਦ ਕੀਤਾ